7ਅੰਮ੍ਰਿਤਸਰ : ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਦੀ 5 ਨਵੰਬਰ ਨੂੰ ਨਵੀਂ ਚੁਣੀ ਗਈ ਕਾਰਜਕਾਰਨੀ ਦੀ ਅੱਜ ਹੋਣ ਵਾਲੀ ਪਲੇਠੀ ਮੀਟਿੰਗ ਉਤੇ ਸਭ ਦੀਆਂ ਨਜ਼ਰ ਲੱਗੀਆਂ ਹੋਈਆਂ ਹਨ। ਖ਼ਾਸ ਕਰ ਕੇ SGPC ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ, ਕਿਉਂਕਿ ਮੀਟਿੰਗ ਦਾ ਏਜੰਡਾ ਹੀ ਖ਼ਾਸ ਕਰ ਕੇ ਪ੍ਰਬੰਧਕੀ ਤੌਰ ਤੇ ਰੱਦੋਬਦਲ ਰਹੇਗਾ। ਸੂਤਰਾਂ ਅਨੁਸਾਰ ਪਿਛਲੇ 11 ਸਾਲ ਤੋ ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਸਮੇਂ ਤਰੱਕੀਆਂ ਮਿਲਣ ਵਾਲੇ ਸਕੱਤਰ ਤੇ ਮੀਤ ਸਕੱਤਰ ਗਰੇਡ ਦੇ ਅਧਿਕਾਰੀਆਂ ਦੇ ਮਹਿਕਮੇ ਤਬਦੀਲ ਕਰ ਦਿੱਤੇ ਜਾਣਗੇ।
ਇਸ ਤੋਂ ਪਹਿਲਾਂ ਪ੍ਰਧਾਨ ਦੇ ਨਿੱਜੀ ਸਹਾਇਕ (ਪੀਏ) ਪਰਮਜੀਤ ਸਿੰਘ ਨੂੰ ਬਦਲ ਕੇ ਸੁਖਦੇਵ ਸਿੰਘ ਭੂਰਾਕੋਨਾ ਨੂੰ ਲੱਗਾ ਦਿੱਤਾ ਗਿਆ ਹੈ ਜੋ ਮੀਤ ਸਕੱਤਰ ਸਨ। ਵੱਡੇ ਪੱਧਰ ਉਤੇ ਬਦਲੀਆਂ ਦਾ ਕਾਰਨ ਇਹੀ ਮੰਨਿਆ ਜਾ ਰਹੀ ਹੈ ਕਿ ਪ੍ਰਧਾਨ ਕਿਰਪਾਲ ਸਿੰਘ ਸਮੇਤ ਅਕਾਲੀ ਦਲ ਹਾਈਕਮਾਨ SGPC ਪ੍ਰਬੰਧ ਨੂੰ ਹੁਣ ਸੁਚਾਰੂ ਰੂਪ ਚ ਚਲਾਉਣਾ ਚਾਹੁੰਦੀ ਹੈ। ਇਸ ਦਰਮਿਆਨ ਸਾਬਕਾ ਪ੍ਰਧਾਨ ਦੇ ਕਾਰਜਕਾਲ ਦੌਰਾਨ ਸਿਫ਼ਾਰਸ਼ੀ ਅਧਿਕਾਰੀਆਂ ਨੂੰ ਖੂੰਜੇ ਲਾਉਣ ਦੇ ਚਰਚੇ ਵੀ ਜ਼ੋਰਾਂ ਤੇ ਨੇ।

LEAVE A REPLY