6ਬੈਰੂਤ : ਸੀਰੀਆਈ ਸਰਕਾਰ ਸਮਰਥਿਤ ਫੌਜ ਅਤੇ ਉਨ੍ਹਾਂ ਦੇ ਸੰਗਠਨਾਂ ਨੇ ਪੱਛਮੀ ਅਲੈਪੋ ਦੇ ਜ਼ਿਲੇ ‘ਤੇ ਸਫਲਤਾ ਪ੍ਰਾਪਤ ਕੀਤੀ ਹੈ। ਸੀਰੀਆਈ ਫੌਜ ਦੇ ਸੂਤਰਾਂ ਨੇ ਦੱਸਿਆ ਕਿ ਵਿਦਰੋਹੀਆਂ ਨੇ ਪਿਛਲੇ ਮਹੀਨੇ ਹੀ ਪੱਛਮੀ ਅਲੈਪੋ ਦੇ ਅਲ ਮਿਨਿਅਨ ਜ਼ਿਲੇ ‘ਤੇ ਕਬਜਾ ਕਰ ਲਿਆ ਸੀ। ਇਸ ਮਗਰੋਂ ਸਮਰਥਿਤ ਸੁਰੱਖਿਆ ਫੌਜ ਨੇ ਅੱਜ ਇਸ ਦੇ ਹੋਰ ਇਕ ਗੁਆਂਢੀ ਜ਼ਿਲੇ ਦਹਿਅਤ ਅਲ-ਅਸਦ ‘ਤੇ ਵੀ ਮਹੱਤਵਪੂਰਣ ਜਿੱਤ ਪ੍ਰਾਪਤ ਕੀਤੀ ਹੈ। ਤੁਰਕੀ ਦੇ ਇਕ ਅਧਿਕਾਰੀ ਜਕਾਰਈ ਮਾਲਾਹਿਫਜ਼ੀ ਨੇ ਦੱਸਿਆ ਕਿ ਫੌਜ ਨੇ ਹਾਲਾਂਕਿ ਅਲ ਮਿਨਿਅਨ ‘ਤੇ ਜਿੱਤ ਪ੍ਰਾਪਤ ਕੀਤੀ ਹੈ ਪਰ ਉਹ ਇਸ ਇਲਾਕੇ ‘ਤੇ ਪੂਰੀ ਤਰ੍ਹਾਂ ਕੰਟਰੋਲ ਨਹੀਂ ਕਰ ਸਕੀ ਹੈ। ਉਨ੍ਹਾਂ ਕਿਹਾ ਕਿ ਫੌਜ ਨੇ ਦਹਿਅਤ ਅਲ-ਅਸਦ ਦੇ 3 ਟਿਕਾਣਿਆਂ ‘ਤੇ ਕਬਜਾ ਕਰ ਲਿਆ ਪਰ ਵਿਦਰੋਹੀਆਂ ਨਾਲ ਸੰਘਰਸ਼ ਅਜੇ ਵੀ ਜਾਰੀ ਹੈ। ਦੋਹਾਂ ਪਾਸਿਓਂ ਵੱਡੀ ਗਿਣਤੀ ‘ਚ ਨੁਕਸਾਨ ਹੋਣ ਦੀ ਸੰਭਾਵਨਾ ਹੈ।

LEAVE A REPLY