2ਨਵੀਂ ਦਿੱਲੀ  : 500 ਅਤੇ 1000 ਦੇ ਪੁਰਾਣੇ ਨੋਟ ਬੰਦ ਹੋਣ ਤੋਂ ਬਾਅਦ ਅੱਜ ਫਿਰ ਤੋਂ ਬੈਂਕਾਂ ਦੇ ਬਾਹਰ ਲੋਕਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ| ਇਸ ਤੋਂ ਇਲਾਵਾ ਕਈ ਏ.ਟੀ.ਐਮ ਅੱਜ ਫਿਰ ਤੋਂ ਬੰਦ ਰਹੇ, ਜਦੋਂ ਕਿ ਜਿਹਨਾਂ ਵਿਚ ਪੈਸੇ ਸਨ ਉਹ ਦੁਪਹਿਰ ਤੋਂ ਪਹਿਲਾਂ ਹੀ ਖਾਲੀ ਹੋ ਗਏ| ਛੋਟੇ ਸ਼ਹਿਰਾਂ ਦਾ ਗੱਲ ਛੱਡੋ, ਵੱਡੇ ਸ਼ਹਿਰਾਂ ਵਿਚ ਵੀ ਲੋਕਾਂ ਨੂੰ ਬੇਹੱਦ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ| ਇਸ ਦੌਰਾਨ ਪੁਰਾਣੇ ਨੋਟਾਂ ਤੇ ਬੈਨ ਲੱਗਣ ਕਾਰਨ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਦਾ ਕੰਮਕਾਰ ਠੱਪ ਹੋ ਕੇ ਰਹਿ ਗਿਆ ਹੈ|
ਹਾਲਾਂਕਿ ਅੱਜ ਸ਼ਨੀਵਾਰ ਅਤੇ ਕੱਲ੍ਹ ਨੂੰ ਬੈਂਕ ਖੁੱਲ੍ਹੇ ਰਹਿਣ ਕਾਰਨ ਲੋਕਾਂ ਨੂੰ ਰਾਹਤ ਜ਼ਰੂਰ ਮਿਲੇਗੀ, ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲਾਤ ਸਮਾਨ ਹੋਣ ਨੂੰ ਹਾਲੇ ਵੀ ਘੱਟੋ ਘੱਟ 10 ਦਿਨ ਹੋਰ ਲੱਗ ਸਕਦੇ ਹਨ|

LEAVE A REPLY