4ਟੋਕੀਓ  : ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਅੱਜ ਇਕੱਠਿਆਂ ਬੁਲੇਟ ਟ੍ਰੇਨ ਵਿਚ ਸਫਰ ਕੀਤਾ| ਇਸ ਤੋਂ ਪਹਿਲਾਂ ਦੋਨੋਂ ਨੇਤਾ ਰੇਲਵੇ ਸਟੇਸ਼ਨ ਤੇ ਇਕ ਦੂਜੇ ਨੂੰ ਬੜੀ ਗਰਮਜੋਸ਼ੀ ਨਾਲ ਮਿਲੇ ਅਤੇ ਉਸ ਤੋਂ ਬਾਅਦ ਉਹ ਟ੍ਰੇਨ ਵਿਚ ਸਵਾਰ ਹੋਏ| ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਲੇਟ ਟ੍ਰੇਨ ਬਾਰੇ ਸ੍ਰੀ ਸ਼ਿੰਜੋ ਆਬੇ ਤੋਂ ਪੂਰੀ ਜਾਣਕਾਰੀ ਲਈ| ਜ਼ਿਕਰਯੋਗ ਹੈ ਕਿ ਭਾਰਤ ਵਿਚ ਵੀ ਬੁਲੇਟ ਟ੍ਰੇਨ ਲਿਆਉਣ ਦੀ ਤਿਆਰੀ ਹੋ ਰਹੀ ਹੈ| ਇਸ ਲਈ ਮੁੰਬਈ-ਅਹਿਮਦਾਬਾਦ ਵਿਚਾਲੇ ਇਹ ਸੇਵਾ ਸ਼ੁਰੂ ਹੋ ਸਕਦੀ ਹੈ|

LEAVE A REPLY