5ਲੁਧਿਆਣਾ : ਲੁਧਿਆਣਾ ਦੇ ਪੰਜਾਬ ਨੈਂਸਨਲ ਬੈਂਕ ਵਿੱਚ ਗ੍ਰਾਹਕਾਂ ਵੱਲੋਂ ਭੰਨ ਤੋੜ ਕੀਤੀ ਗਈ ਹੈ। ਨੋਟ ਬਦਲਾਉਣ ਲਈ ਗ੍ਰਾਹਕਾਂ ਦੀ ਸਵੇਰ ਤੋਂ ਬੈਂਕ ਦੇ ਸਾਹਮਣੇ ਲੰਮੀ ਲਾਈਨ ਲੱਗੀ ਹੋਈ ਸੀ। ਜਿਵੇਂ ਹੀ ਬੈਂਕ ਖੁੱਲ੍ਹਿਆਂ ਤਾਂ ਕੁੱਝ ਗ੍ਰਾਹਕਾਂ ਦੀ ਬੈਂਕ ਕਰਮੀਆਂ ਨਾਲ ਬਹਿਸ ਹੋ ਗਈ।
ਇਸ ਤੋਂ ਬਾਅਦ ਭੀੜ ਨੇ ਬੇਕਾਬੂ ਹੋ ਕੇ ਬੈਂਕ ਵਿੱਚ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਭੀੜ ਨੇ ਬੈਂਕ ਦੇ ਸ਼ੀਸ਼ੇ ਅਤੇ ਹੋਰ ਸਮਾਨ ਨੂੰ ਨੁਕਸਾਨ ਪਹੁੰਚਿਆ ਹੈ। ਇਸ ਤੋੜ ਭੰਨ ਦੀ ਘਟਨਾ ਕਾਰਨ ਇੱਕ ਬੈਂਕ ਕਰਮੀਂ ਅਤੇ ਗ੍ਰਾਹਕ ਜ਼ਖਮੀ ਹੋਇਆ ਹੈ। ਪੁਲਿਸ ਨੇ ਮੌਕੇ ਉੱਤੇ ਪਹੁੰਚੇ ਕੇ ਬੇਕਾਬੂ ਭੀੜ ਉੱਤੇ ਕਾਬੂ ਪਾ ਲਿਆ ਹੈ।

LEAVE A REPLY