8ਕਾਬੁਲ—ਉੱਤਰੀ ਅਫਗਾਨਿਸਤਾਨ ‘ਚ ਜਰਮਨ ਦੇ ਵਣਜ ਦੂਤਘਰ ‘ਤੇ ਹੋਏ ਇਕ ਆਤਮਘਾਤੀ ਕਾਰ ਬੰਬ ਹਮਲੇ ‘ਚ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 100 ਤੋਂ ਵਧ ਜ਼ਖਮੀ ਹੋ ਗਏ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਉਸ ਨੇ ਦੱਸਿਆ ਕਿ 2 ਗੈਰ-ਫੌਜੀ ਨਾਗਰਿਕਾਂ ਅਤੇ 2 ਅਣਪਛਾਤੇ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਬਲਖ ਹਸਪਤਾਲ ‘ਚ ਲਿਆਂਦਾ ਗਿਆ ਅਤੇ 100 ਤੋਂ ਵਧ ਜ਼ਖਮੀ ਹਨ। ਉਨ੍ਹਾਂ ਕਿਹਾ ਕਿ ਧਮਾਕਾ ਇੰਨਾ ਜ਼ੋਰਦਾਰ ਅਤੇ ਸ਼ਕਤੀਸ਼ਾਲੀ ਸੀ ਕਿ ਇਸ ਨਾਲ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਘਰਾਂ ਦੇ ਅੰਦਰ ਲੋਕ ਜ਼ਖਮੀ ਹੋ ਗਏ।
ਬਲਖ ਸੂਬੇ ਦੇ ਸੁਰੱਖਿਆ ਮੁਖੀ ਅਬਦੁੱਲ ਰਾਜਿਕ ਕਾਦਰੀ ਨੇ ਦੱਸਿਆ ਕਿ ਮਜ਼ਾਰ-ਏ-ਸ਼ਰੀਫ ਸ਼ਹਿਰ ‘ਚ ਵਣਜ ਦੂਤਘਰ ਦੇ ਗੇਟ ‘ਤੇ ਕਲ ਰਾਤ ਲਗਭਗ 11.10 ਮਿੰਟ ‘ਤੇ ਕਾਰ ਧਮਾਕਾ ਹੋਇਆ। ਤਾਲਿਬਾਨ ਨੇ ਇਕ ਬਿਆਨ ਰਾਹੀਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

LEAVE A REPLY