sports-news-300x150ਨਵੀਂ ਦਿੱਲੀਂ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਫ਼ਿਟ ਰਹਿਣ ਦੇ ਨਾਲ ਫ਼ੈਸ਼ਨ ‘ਚ ਵੀ ਹਿੱਟ ਹਨ। ਵਿਰਾਟ ਨੇ ਆਪਣੇ ਸਰੀਰ ‘ਤੇ 8 ਟੈਟੂਜ਼ ਬਣਾਏ ਹੋਏ ਹਨ, ਜੋ ਉਨ੍ਹਾਂ ਨੇ ਸ਼ੌਂਕ ਨਾਲ ਨਹੀਂ ਬਣਾਏ, ਸਗੋਂ ਕਿਸੇ ਖਾਸ ਵਜ੍ਹਾ ਨਾਲ ਬਣਾਏ ਹਨ। ਵਿਰਾਟ ਨੇ ਆਪਣੇ ਟੈਟੂਜ਼ ਦੇ ਬਾਰੇ ਹੈਰਾਨ ਕਰਨ ਵਾਲੇ ਰਾਜ਼ ਖੋਲੇ ਹਨ।
ਵਿਰਾਟ ਨੇ ਕੀਤਾ ਇਹ ਖੁਲਾਸਾ
ਦਰਅਸਲ, ਵਿਰਾਟ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਹਰ ਇੱਕ ਟੈਟੂ ਉਨ੍ਹਾਂ ਦੀ ਜ਼ਿੰਦਗੀ ਦੇ ਪਹਿਲੂਆਂ ਨਾਲ ਜੁੜਿਆ ਹੈ। ਉਹ ਆਪਣੇ ਟੈਟੂਜ਼ ਦੇ ਬਾਰੇ ‘ਚ ਕਹਿੰਦੇ ਹਨ ਕਿ ਮੇਰੇ ਸਰੀਰ ‘ਤੇ ਬਣੇ ਟੈਟੂਜ਼ ਇਹ ਦੱਸਦੇ ਹਨ ਕਿ ਮੈਂ ਅਸਲ ‘ਚ ਕੌਣ ਹਾਂ? ਕੁਝ ਸਮੇਂ ਪਹਿਲਾਂ ਇੱਕ ਫ਼ੈਨ ਨੇ ਵਿਰਾਟ ਦੇ ਇੰਨੇ ਸਾਰੇ ਟੈਟੂਜ਼ ‘ਤੇ ਸਵਾਲ ਕੀਤੇ ਸਨ, ਜਿਸ ਤੋਂ ਬਾਅਦ ਵਿਰਾਟ ਨੇ ਆਪਣੇ ਇਨ੍ਹਾਂ ਟੈਟੂਜ਼ ਦੇ ਬਾਰੇ ਇਹ ਖੁਲਾਸਾ ਕੀਤਾ ਹੈ।
ਇਸ ਟੈਟੂ ਤੋਂ ਮਿਲਦੀ ਹੈ ਤਾਕਤ
ਸਰੀਰ ‘ਤੇ ਬਣੇ 8 ਟੈਟੂਜ਼ ‘ਚੋਂ ਵਿਰਾਟ ਦਾ ਮਨਪਸੰਦ ਟੈਟੂ ਉਨ੍ਹਾਂ ਦੇ ਖੱਬੇ ਮੋਢੇ ‘ਤੇ ਬਣਿਆ ਹੈ। ਇਹ ਟੈਟੂ ਜਾਪਾਨੀ ਜੋਧੇ ਸਮੁਰਾਈ ਦਾ ਹੈ, ਜੋ ਵਿਰਾਟ ਦੇ ਅੱਧੇ ਹੱਥ ਤੱਕ ਹੈ। ਸਮੁਰਾਈ ਦੇ ਹੱਥ ‘ਚ ਤਲਵਾਰ ਹੈ ਜੋ ਇਸ ਪ੍ਰਾਚੀਨ ਜੋਧੇ ਦੀ ਤਾਕਤ ਨੂੰ ਦਿਖਾਉਂਦੀ ਹੈ। ਵਿਰਾਟ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਇਸ ਤੋਂ ਤਾਕਤ ਮਿਲਦੀ ਹੈ। ਉਨ੍ਹਾਂ ਸਮੁਰਾਈ ਤੋਂ ਹੀ ਆਤਮ ਅਨੁਸ਼ਾਸਨ ਅਤੇ ਆਪਣੇ ‘ਤੇ ਕੰਟਰੋਲ ਕਰਨਾ ਸਿਖਿਆ ਹੈ।

LEAVE A REPLY