4ਚੰਡੀਗੜ੍ਹ  : ਪੰਜਾਬ ਵਿਧਾਨ ਸਭਾ ਚੋਣਾਂ-2017 ਲਈ ਸ. ਸੁੱਚਾ ਸਿੰਘ ਛੋਟੇਪੁਰ ਨੇ ‘ਆਪਣਾ ਪੰਜਾਬ ਪਾਰਟੀ’ ਦੇ 15 ਉਮੀਦਵਾਰਾਂ ਦੀ ਪਹਿਲੀ ਸੂਚੀ ਅੱਜ ਜਾਰੀ ਕਰ ਦਿੱਤੀ| ਇਸ ਸੂਚੀ ਅਨੁਸਾਰ ਫਰੀਦਕੋਟ ਤੋਂ ਹਰਦੀਪ ਸਿੰਘ ਕਿੰਗਰਾ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜਦੋਂ ਕਿ ਦੀਨਾਨਗਰ ਤੋਂ ਸਰਵਣ ਸਿੰਘ ਸੇਵਕ, ਤਰਨਤਾਰਨ ਤੋਂ ਪ੍ਰੋ. ਗੁਰਵਿੰਦਰ ਸਿੰਘ ਮਮਨਕੇ, ਬਾਬਾ ਬਕਾਲਾ ਤੋਂ ਬਲਜੀਤ ਸਿੰਘ ਭੱਟੀ, ਭੁਲੱਥ ਤੋਂ ਗੁਰਬਿੰਦਰ ਸਿੰਘ ਸਾਹੀ, ਜਲੰਧਰ ਵੈਸਟ-24 ਤੋਂ ਡਾ. ਗੁਜਲ ਕਿਸ਼ੋਰ, ਨਵਾਂ ਸ਼ਹਿਰ ਤੋਂ ਇੰਜੀ. ਅਸ਼ਵਨੀ ਜੋਸ਼ੀ, ਬਲਾਚੌਰ ਤੋਂ ਮੇਜਰ ਜਰਨੈਲ ਸਿੰਘ, ਬੱਸੀ ਪਠਾਣਾ ਤੋਂ ਮਨਜਿੰਦਰ ਸਿੰਘ ਰੋਮੀ, ਕੋਟਕਪੂਰਾ ਤੋਂ ਡਾ. ਸੁਰਿੰਦਰ ਕੁਮਾਰ ਦਿਵੇਦੀ, ਜੈਤੋ ਤੋਂ ਡਾ. ਹਰਪਾਲ ਸਿੰਘ, ਬਠਿੰਡਾ ਦਿਹਾਤੀ ਤੋਂ ਜਸਵਿੰਦਰ ਸਿੰਘ ਗਿੱਲ, ਨਾਭਾ ਤੋਂ ਜਰਨੈਲ ਸਿੰਘ ਅਕਾਲਗੜ੍ਹ, ਡੇਰਾ ਬੱਸੀ ਤੋਂ ਇੰਜੀ. ਪੁਨੀਤ ਭਾਰਦਵਾਜ ਅਤੇ ਘਨੌਰ ਤੋਂ ਸ਼ਰਨਜੀਤ ਸਿੰਘ ਜੋਗੀਪੁਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ|

LEAVE A REPLY