5ਵਾਸ਼ਿੰਗਟਨ  :  ਅਮਰੀਕਾ ਵਿਚ ਹੋ ਰਹੀਆਂ ਸੀਨੇਟਰ ਅਤੇ ਕਾਂਗਰਸ ਮੈਂਬਰ ਦੀਆਂ ਚੋਣਾਂ ਵਿਚ ਭਾਰਤੀ ਮੂਲ ਦੇ ਅਮਰੀਕੀਆਂ ਦੀ ਪੂਰੀ ਬੱਲੇ-ਬੱਲੇ ਹੈ| ਇਹਨਾਂ ਚੋਣਾਂ ਵਿਚ 6 ਉਮੀਦਵਾਰਾਂ ਵਿਚੋਂ 3 ਨੇ ਸ਼ਾਨਦਾਰ ਜਿੱਤ ਦਰਜ ਕਰਕੇ ਸਭ ਦਾ ਦਿਲ ਜਿੱਤ ਲਿਆ| ਵਾਸ਼ਿੰਗਟਨ ਵਿਚ ਜਿਥੇ ਪ੍ਰਮਿਲਾ ਜੈਸਪਾਲ ਨੇ ਚੋਣ ਜਿੱਤੀ, ਉਥੇ ਕਮਲਾ ਹੈਰਿਸ ਕੈਲੀਫੋਰਨੀਆ ਵਿਚ ਸੀਨੇਟਰ ਚੁਣੀ ਗਈ ਹੈ| ਇਸ ਤੋਂ ਇਲਾਵਾ ਰਾਜ ਕ੍ਰਿਸ਼ਨਮੂਰਤੀ ਨੂੰ ਇਲੀਆਈਨਸ ਤੋਂ ਹਾਸਲ ਆਫ ਰਿਪ੍ਰਸੇਂਟੇਟਿਵ ਚੁਣਿਆ ਗਿਆ ਹੈ| ਦੱਸਣਯੋਗ ਹੈ ਕਿ ਤਿੰਨ ਉਮੀਦਵਾਰਾਂ ਦੇ ਚੋਣ ਨਤੀਜੇ ਆਉਣੇ ਹਾਲੇ ਬਾਕੀ ਹਨ|
ਇਹਨਾਂ ਜਿੱਤਾਂ ਨਾਲ ਅਮਰੀਕਾ ਵਿਚ ਵਸਦੇ ਭਾਈਚਾਰੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ|

LEAVE A REPLY