3ਚੰਡੀਗਡ਼ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਵਿੰਗ ਦੇ ਕੋਆਰਡੀਨੇਟਰ ਸ. ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਵਪਾਰ ਵਿੰਗ ਦੇ ਜੋਨਾਂ ਦੇ ਪ੍ਰਧਾਨ ਸਹਿਬਾਨ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ ਵਪਾਰ ਵਿੰਗ ਦੇ 13 ਜ਼ਿਲਿਆਂ ਦੇ ਪ੍ਰਧਾਨਾ ਦਾ ਐਲਾਨ ਕਰ ਦਿੱਤਾ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਵਪਾਰ ਵਿੰਗ ਦੇ ਜਿਲਾ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ਼੍ਰੀ ਡਿੰਪਲ ਰਾਣਾ ਜਿਲਾ ਲੁਧਿਆਣਾ, ਸ਼੍ਰੀ ਰਾਕੇਸ਼ ਧੀਰ ਜਿਲਾ ਕਪੂਰਥਲਾ, ਸ. ਮਨਜੀਤ ਸਿੰਘ ਟੀਟੂ ਜਿਲਾ ਜਲੰਧਰ, ਸ਼ੀ੍ਰ ਅਨੰਦ ਬਾਂਸਲ ਜਿਲਾ ਹੁਸ਼ਿਆਰਪੁਰ, ਸ. ਸੀਤਲ ਸਿੰਘ ਜਿਲਾ ਮੋਹਾਲੀ, ਸ਼੍ਰੀ ਭਾਰਤ ਭੂਸ਼ਨ ਟੋਨੀ ਜਿਲਾ ਫਤਿਹਗਡ਼• ਸਾਹਿਬ, ਸ਼੍ਰੀ ਅਸ਼ੋਕ ਕੁਮਾਰ ਜਿਲਾ ਸੰਗਰੂਰ, ਸ਼੍ਰੀ ਮਨਮੋਹਨ ਕੁਕੂ ਜਿਲਾ ਬਠਿੰਡਾ, ਸ. ਕਸ਼ਮੀਰ ਸਿੰਘ ਜਿਲਾ ਸ੍ਰੀ ਮੁਕਤਸਰ ਸਾਹਿਬ, ਸ਼੍ਰੀ ਰਵਿੰਦਰ ਕੁਮਾਰ ਗਰਗ ਜਿਲਾ ਫਰੀਦਕੋਟ, ਸ਼੍ਰੀ ਮਹਿੰਦਰ ਸਿੰਘ ਬਠਲਾ ਜਿਲਾ ਫਾਜਿਲਕਾ, ਸ਼੍ਰੀ ਮਨੀਸ਼ ਬੱਬੀ ਦਾਨੇਵਾਲੀਆ ਜਿਲਾ  ਮਾਨਸਾ ਅਤੇ ਸ਼੍ਰੀ ਨੰਦ ਲਾਲ ਗੁੰਗਣ ਨੂੰ ਜਿਲਾ ਫਿਰੋਜਪੁਰ ਦਾ ਵਪਾਰ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਹੈ। ਡਾ. ਚੀਮਾ ਨੇ ਸਮੂਹ ਪ੍ਰਧਾਨ ਸਾਹਿਬਨ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਆਪਣੇ ਜਿਲੇ ਨਾਲ ਸਬੰਧੀ ਵਪਾਰ ਵਿੰਗ ਦੀ ਜਿਲਾ ਜਥੇਬੰਦੀ ਕਾਇਮ ਕਰਕੇ ਪਾਰਟੀ ਦੇ ਮੁੱਖ ਦਫਤਰ ਨੂੰ ਭੇਜਣ ਦੀ ਖੇਚਲ ਕਰਨ।

LEAVE A REPLY