1ਚੰਡੀਗੜ੍ਹ – ਪੰਜਾਬ ਦੇ ਨੌਜਵਾਨਾਂ ਨੂੰ ਦੁਨੀਆਂ ਭਰ ਵਿਚ ਨਸ਼ੇੜੀ ਕਹਿ ਕੇ ਬਦਨਾਮ ਕਰਨ ਵਾਲੀ ਆਮ ਆਦਮੀ ਪਾਰਟੀ ਅਤੇ ਇਸ ਦੇ ਕੌਮੀ ਕੰਨਵੀਨਰ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਉੱਤੇ ਉਤਾਰੂ ਹੋ ਗਏ ਹਨ। ਇਹ ਦੋਸ਼ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਦੇਸ਼ ਸਕੱਤਰ ਅਤੇ ਪੰਜਾਬ ਸਰਕਾਰ ਨੇ ਸਹਾਇਕ ਮੀਡੀਆ ਸਲਾਹਕਾਰ ਵਿਨੀਤ ਜੋਸੀ ਨੇ ਲਾਇਆ ਹੈ।
ਚੰਡੀਗੜ੍ਹ ਵਿਚ ਪਾਰਟੀ ਦੇ ਸੂਬਾ ਪੱਧਰੀ ਦਫਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਜੋਸ਼ੀ ਨੇ ਕਿਹਾ ਕਿ ਪੰਜਾਬੀ ਨੌਜਵਾਨਾਂ ਨੂੰ ਨਸ਼ੇੜੀ ਵਜੋ ਪ੍ਰਚਾਰਣ ਤੋਂ ਹੁਣ ਕੇਜਰੀਵਾਲ ਦਿੱਲੀ ਦੇ ਪ੍ਰਦੂਸ਼ਣ ਅਤੇ ਸਮੋਗ ਦੀ ਸਮੱਸਿਆ ਲਈ ਪੰਜਾਬ ਦੇ ਕਿਸਾਨਾਂ ਨੂੰ ਦੋਸ਼ੀ ਠਹਿਰਾਉਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਹੁਣ ਜਦੋਂ ਵੀ ਕੇਜਰੀਵਾਲ ਪੰਜਾਬ ਵਿਚ ਆਉਣਗੇਂ, ਤਾਂ ਉਨ੍ਹਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਇਹ ਜਵਾਬ ਦੇਣਾ ਪਵੇਗਾ ਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਤੋਂ ਬਾਅਦ ਕਿਸਾਨਾਂ ਨੂੰ ਕਿਉਂ ਬਦਨਾਮ ਕਰ ਰਹੇ ਹਨ। ਜਿੱਥੇ ਜਿੱਥੇ ਕੇਜਰੀਵਾਲ ਪੰਜਾਬ ਵਿਚ ਜਾਣਗੇਂ, ਉਥੇ ਉਥੇ ਉਨ੍ਹਾਂ ਤੋਂ ਕਿਸਾਨ ਪੰਜਾਬ ਭਾਜਪਾ ਅਤੇ ਭਾਜਪਾ ਕਿਸਾਨ ਮੋਰਚਾ ਦੀ ਨੁਮਾਇੰਦਗੀ ਹੇਠ ਪ੍ਰਦਰਸ਼ਨ ਕਰਕੇ ਜਵਾਬ ਮੰਗਣਗੇ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਬਦਨਾਮ ਕਿਉਂ ਕੀਤਾ। ਉਨ੍ਹਾਂ ਕਿਹਾ ਕਿ ਸਿਰਫ਼ ਕੇਜਰੀਵਾਲ ਹੀ ਨਹੀਂ ਆਪ ਦੇ ਕਈ ਆਗੂ ਜਿਨ੍ਹਾਂ ਵਿੱਚ ਦਿੱਲੀ ਦੇ ਮੰਤਰੀ ਵੀ ਸ਼ਾਮਲ ਹਨ ਪਿਛਲੇ ਕੁਝ ਦਿਨਾਂ ‘ਤੋਂ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਇਸ ਕਾਰਵਾਈ ਨੂੰ ਪੰਜਾਬ ਵਿਰੋਧੀ ਕਰਾਰ ਦਿੰਦਿਆਂ ਸੂਬੇ ਨੂੰ ਬਦਨਾਮ ਕਰਨ ਵਾਲੀ ਦੱਸਿਆ।
ਆਪਣੇ ਦਾਅਵੇ ਦੀ ਪੁਸਟੀ ਲਈ ਕੇਂਦਰੀ ਪ੍ਰਦੂਸਣ ਕੰਟਰੋਲ ਬੋਰਡ ਅਤੇ ਆਈਆਈਟੀ ਕਾਨਪੁਰ ਦੇ 2015 ਦੇ ਅਧਿਐਨ ਦਾ ਹਵਾਲਾ ਦਿੰਦਿਆਂ ਜੋਸ਼ੀ ਨੇ ਕਿਹਾ ਦਿੱਲੀ ਦੇ ਪ੍ਰਦਸ਼ਣ ਦੇ 80 ਫੀਸਦੀ ਸਰੋਤ ਦਿੱਲੀ ਵਿੱਚ ਹੀ ਮੌਜੂਦ ਹਨ। ਭਾਰਤ ਦੇ ਟਰਾਂਸਪੋਰਟ ਮੰਤਰਾਲੇ ਦੇ ਅੰਕੜਿਆਂ ਮੁਤਾਬਿਕ ਦਿੱਲੀ ਵਿੱਚ ਵਾਹਨਾਂ ਦੇ ਜਹਿਰੀਲੇ ਧੂੰਏ ਦੀ ਪੈਦਾਵਾਰ ਪ੍ਰਤੀ ਰਜਿਸਟ੍ਰੇਸ਼ਨ ਦੇ ਹਿਸਾਬ ਨਾਨ ਪੂਰੇ ਮੁਲਕ ਵਿੱਚ ਸਭ ‘ਤੋ ਵੱਧ ਹੈ। ਸਰਕਾਰੀ ਅੰਕੜਿਆ ਮੁਤਾਬਿਕ ਦਿੱਲੀ ਵਿਚ ਅੱਧੀ ਤੋਂ ਵੱਧ ਆਬਾਦੀ ਦੀ ਮਿਡਲ ਕਲਾਸ ਫੈਮਲੀ ਕੋਲ ਦੋ ਜਾਂ ਵੱਧ ਕਾਰਾਂ ਹਨ। 2007 ਤੋਂ ਬਾਅਦ ਪ੍ਰਦੂਸ਼ਣ ਦੀ ਸਮੱਸਿਆ ਜਿਆਦਾ ਗੰਭੀਰ ਹੋਈ ਹੈ, ਜਦਕਿ 2000 ਤੋਂ ਬਾਅਦ ਭੀੜ ਵਾਲੇ ਖੇਤਰਾਂ ਵਿੱਚ ਕਾਰਾਂ ਦੀ ਰਫਤਾਰ ਵਿੱਚ 50 ਫੀਸਦੀ ਦੀ ਕਮੀ ਆਈ ਹੈ।
ਜੋਸ਼ੀ ਨੇ ਅੱਗੇ ਕਿਹਾ ਕਿ ਦਿੱਲੀ ਨਾਲ ਲੱਗਦੇ ਉਦਯੋਗਿਕ ਨਗਰਾਂ ਨੂੰ ਇਸ ਤੋਂ ਵੱਖ ਰੱਖ ਕੇ ਨਹੀਂ ਦੇਖਿਆ ਜਾ ਸਕਦਾ ਕਿਉਂ ਕਿ ਇਨ੍ਹਾਂ ਨੂੰ ਅਲੱਗ ਅਲੱਗ ਕਰਨ ਵਾਲਾ ਗਰੀਨ ਕੋਰੀਡੋਰ ਖਤਮ ਕੀਤਾ ਜਾ ਚੁੱਕਾ ਹੈ।  ਆਬਾਦੀ ਕਮਿਸ਼ਨਰ ਦੇ 2015 ਦੇ ਅੰਕਿੜਆਂ ਮੁਤਾਬਿਕ ਦਿੱਲੀ ਨਾਲ ਲੱਗਦੇ ਸਹਿਰਾਂ ਗੁੜਗਾਂਵ, ਫਰੀਦਾਬਾਦ, ਸੋਨੀਪਤ, ਨੋਇਡਾ ਅਤੇ ਗਾਜੀਆਬਾਦ ਦੀ ਆਬਾਦੀ 28 ਮਿਲੀਅਨ ਪਾਰ ਕਰ ਗਈ ਹੈ, ਇਹ ਪਿਛਲੇ 15 ਸਾਲਾਂ ਵਿੱਚ ਦੁੱਗਣੀ ਹੋ ਗਈ ਹੈ ਅਤੇ ਇਹ ਦਿੱਲੀ ਦੀ ਹੀ ਐਕਸਟੈਂਸਨ ਲੱਗਦੀ ਹੈ। ਬੀਤੇ 4 ਨਵੰਬਰ ਨੂੰ ਸੁੱਕਰਵਾਰ ਵਾਲੇ ਦਿਨ ਫਰੀਦਾਬਾਦ ਵਿੱਚ ਸਮੋਗ ਦਾ ਪ੍ਰਕੋਪ ਪਿਛਲੇ 17 ਸਾਲਾਂ ਵਿੱਚ ਸਭ ਤੋਂ ਵੱਧ ਸੀ, ਇਹ ਦੱਖਣੀ ਦਿੱਲੀ ਤੋਂ ਵੱਧ ਸੀ| ਗੁੜਗਾਂਵ ਅਤੇ ਨੋਇਡਾ ਦੀ ਆਬਾਦੀ ਘਣਤਾ ਦਿੱਲੀ ਤੋਂ ਘੱਟ ਨਹੀਂ ਹੈ।
ਸ੍ਰੀ ਜੋਸੀ ਨੇ ਕਿਹਾ ਕਿ ਉਕਤ ਤੱਥਾਂ ਦੀ ਰੋਸਨੀ ਵਿੱਚ ਇਹ ਸਾਫ ਹੋ ਜਾਂਦਾ ਹੈ ਕਿ ਦਿੱਲੀ ਵਿੱਚ ਸਮੋਗ ਦਾ ਕਾਰਨ ਪੰਜਾਬ ਵਿੱਚ ਪਰਾਲੀ ਨੂੰ ਅੱਗ ਲਾਉਣਾ ਨਹੀਂ ਹੈ| ਪਰ ਕੇਜਰੀਵਾਲ ਅਤੇ ਉਨ੍ਹਾ ਦੇ ਮੰਤਰੀ ਪੰਜਾਬ ਦੇ ਕਿਸਾਨਾਂ ਸਿਰ ਭਾਂਡਾ ਭੰਨ ਕੇ ਆਪਣੀ ਜਿੰਮੇਵਾਰੀ ਤੋਂ ਭੱਜ ਰਹੇ ਹਨ।
ਕੇਜਰੀਵਾਲ ਤੇ ਦਾਅਵਿਆਂ ਨੂੰ ਝੂਠਾ ਦੱਸਦਿਆਂ ਵਿਨੀਤ ਜੋਸੀ ਨੇ ਕਿਹਾ ਕਿ ਅਗਰ ਪੰਜਾਬ ਦੇ ਖੇਤਾਂ ਵਿੱਚ ਜਲ ਰਹੀ ਪਰਾਲੀ ਦਿੱਲੀ ਵਿੱਚ ਸਮੋਗ ਦਾ ਕਾਰਨ ਹੁੰਦੀ ਤਾਂ ਰੌਹਤਕ ਸਣੇ ਹਰਿਆਣਾ ਦੇ ਉਨ੍ਹਾਂ ਸਹਿਰਾਂ ਅਤੇ ਕਸਬਿਆਂ ਦੀ ਹਾਲਤ ਦਿੱਲੀ ਤੋਂ ਜਿਆਦਾ ਭਿਆਨਕ ਹੁੰਦੀ ਜਿਸ ਰਸਤੇ ਪੰਜਾਬ ਦੀ ਹਵਾ ਦਿੱਲੀ ਤੱਕ ਪਹੁੰਚਦੀ ਹੈ| ਰੋਹਤਕ ਨਾਲੋਂ ਦਿੱਲੀ ਦੇ ਪੰਜਾਬੀ ਬਾਗ ਇਲਾਕੇ ਵਿੱਚ ਜਿਆਦਾ ਖਤਰਨਾਕ  ਸਮੋਗ ਹੋਣਾ ਇਸ ਦੇ ਵੱਖਰੇ ਕਾਰਨ ਹੋਣ ਦੀ ਗਵਾਹੀ ਭਰਦੇ ਹਨ| ਜੋਸੀ ਨੇ ਕਿਹਾ ਕਿ ਦਿੱਲੀ ਅਤੇ  ਰੋਹਤਕ ਵਿਚਾਲੇ ਨਗਲੋਈ, ਬਵਾਨਾ ਅਤੇ ਮੁੱਦਕਾ ਤਿੰਨ ਸਨਅਤੀ ਨਗਰ ਹਨ, ਜੋ ਪ੍ਰਦੂਸਣ ਦੀ ਹਾਲਤ ਨੂੰ ਖਤਰਨਾਕ ਹੱਦ ਤੱਕ ਪਹੁੰਚਾਉਦੇ ਹਨ। ਇਸ ਤੋ. ਇਲਾਵਾ ਪਿਛਲੇ ਦਿਨਾਂ ਵਿੱਚ ਹਵਾ ਦੀ ਰਫਤਾਰ ਵਿੱਚ ਕਮੀ ਆਈ ਹੈ, ਅਤੇ ਇਹ ਪੱਛਮ ਵੱਲ ਚਲ ਰਹੀ ਹੈ ,  ਜੇਕਰ ਪੰਜਾਬ ਦੀ ਪਰਾਲੀ ਸਮੋਗ ਦਾ ਕਾਰਨ ਹੁੰਦੀ ਤਾਂ ਇਸ ਦਾ ਅਸਰ ਦਿੱਲੀ ਤੋਂ ਵੱਧ ਜੰਮੂ ਤੇ ਕਸਮੀਰ, ਹਿਮਾਚਲ ਜਾਂ ਫਿਰ ਪਾਕਿਸਤਾਨ ਦੇ ਲਾਹੌਰ ਆਦਿ ਸਹਿਰਾਂ ਵਿੱਚ ਜਿਆਦਾ ਹੁੰਦਾ। ਜੋਸੀ ਦਾ ਕਹਿਣਾ ਸੀ ਕਿ ਉਹ ਇਹ ਨਹੀਂ ਕਹਿੰਦੇ ਕਿ ਪਰਾਲੀ ਸਾੜਨ ਨਾਲ ਪ੍ਰਦੂਸਣ ਦਾ ਨੁਕਸਾਨ ਨਹੀਂ ਹੁੰਦਾ ਸਗੋਂ ਉਹ ਤਾਂ ਇਸ ਦੇ ਖਿਲਾਫ ਹਨ ਅਤੇ ਪੰਜਾਬ ਵਿੱਚ ਸਮੋਗ ਦਾ ਵੱਡਾ ਕਾਰਨ ਇਹੀ ਪਰਾਲੀ ਨੂੰ ਲਾਈ ਗਈ ਅੱਗ ਹੀ ਹੈ| ਪਰ ਹੁਣ ਪੰਜਾਬ ਵਿੱਚ ਵੀ ਝੋਨੇ ਦੀ ਥਾਂ 50 ਫੀਸਦੀ ਜਮੀਨ ਵਿੱਚ ਕਣਕ ਬੀਜੀ ਜਾ ਚੁੱਕੀ ਹੈ , ਹੁਣ ਪਰਾਲੀ ਦੀ ਅੱਗ ਨੂੰ ਦਿੱਲੀ ਵਿੱਚ ਸਮੋਗ ਦਾ ਕਾਰਨ ਦੱਸਣਾ ਮਰੇ ਸੱਪ ਦੀ ਲੀਕ ਕੁੱਟਣ ਵਰਗਾ ਹੈ।
ਸ੍ਰੀ ਜੋਸੀ ਨੇ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਸਲਾਹ ਦਿੱਤੀ ਕਿ ਉਹ ਪੰਜਾਬ ਨੁੰ ਬਦਨਾਮ ਕਰਨ ਦੀ ਕੋਸਿਸ ਨਾ ਕਰਨ ਬਲਕਿ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ਦਿੱਲੀ ਦੇ ਲੋਕਾਂ ਦੇ ਘੁੱਟਦੇ ਦਮ ਨੂੰ ਬਚਾਉਣ ਲਈ ਤੁਰੰਤ ਜੰਗੀ ਪੱਧਰ ਉੱਤੇ ਕਾਰਵਾਈ ਕਰਨਾ। ਅਰਵਿੰਦ ਕੇਜਰੀਵਾਲ ਦੀ ਸੋਚ ਆਪਣੀ ਜਿੰਮੇਵਾਰੀ ਤੋਂ ਭੱਜ ਕੇ ਭਾਜਪਾ ਅਤੇ ਐੱਨਡੀਏ ਸਰਕਾਰਾਂ ਵਾਲੇ ਰਾਜਾਂ ਸਿਰ ਦੋਸ ਮੜਨ ਦੀ ਹੈ।

LEAVE A REPLY