4ਅਮਰੀਕਾ : ਦੁਨੀਆ ਦੇ ਸਭ ਤੋਂ ਅਮੀਰ ਤੇ ਤਾਕਤਵਰ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਕੱਲ੍ਹ 8 ਨਵੰਬਰ ਨੂੰ ਵੋਟਾਂ ਪੈ ਰਹੀਆਂ ਹਨ, ਜਿਸ ਵਿਚ ਰਿਪਬਲਿਨ ਪਾਰਟੀ ਦੇ ਡੋਨਾਲਡ ਟਰੰਪ ਅਤੇ ਡੈਮੋਕਰੇਟਿਕ ਪਾਰਟੀ ਦੀ ਹਿਲੇਰੀ ਕਲਿੰਟਨ ਵਿਚਕਾਰ ਫਸਵਾਂ ਮੁਕਾਬਲਾ ਹੋ ਰਿਹਾ ਹੈ। ਅੱਜ ਇਕ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਹਿਲੇਰੀ ਕਲਿੰਟਨ ਨੂੰ 44 ਫੀਸਦੀ ਅਤੇ ਡੋਨਾਲਡ ਟਰੰਪ ਨੂੰ 40 ਫੀਸਦੀ ਲੋਕਾਂ ਨੇ ਪਸੰਦ ਕੀਤਾ ਹੈ।
ਇਸ ਫਸਵੇਂ ਮੁਕਾਬਲੇ ਦੌਰਾਨ ਇਤਿਹਾਸ ਵੀ ਬਣਨ ਜਾ ਰਿਹਾ ਹੈ। ਜੇਕਰ ਡੋਨਾਲਡ ਟਰੰਪ ਇਹ ਚੋਣ ਜਿੱਤਦੇ ਹਨ ਤਾਂ ਇਹ ਅਮਰੀਕਾ ਵਿਚ ਇਤਿਹਾਸਕ ਘਟਨਾ ਹੋਵੇਗੀ ਕਿ 70 ਸਾਲਾ ਵਿਅਕਤੀ ਜਿਸ ਦਾ ਪਿਛੋਕੜ ਸਿਆਸਤ ਨਾਲ ਨਹੀਂ ਹੈ, ਉਹ ਰਾਸ਼ਟਰਪਤੀ ਬਣੇਗਾ, ਪਰ ਇਸ ਦੇ ਨਾਲ ਹੀ ਜੇਕਰ ਹਿਲੇਰੀ ਕਲਿੰਟਨ ਜਿੱਤਦੀ ਹੈ ਤਾਂ ਉਹ ਵੀ ਅਮਰੀਕਾ ਦੀ ਪਹਿਲੀ ਔਰਤ ਰਾਸ਼ਟਰਪਤੀ ਹੋਵੇਗੀ। ਇਕ ਹੋਰ ਇਹ ਵੀ 1944 ਤੋਂ ਬਾਅਦ ਪਹਿਲੀ ਵਾਰ ਹੈ ਕਿ ਰਾਸ਼ਟਰਪਤੀ ਦੌੜ ਵਿਚ ਫਸਵਾਂ ਮੁਕਾਬਲਾ ਵੀ ਨਿਊਯਾਰਕ ਦੇ ਦੋਨਾਂ ਉਮੀਦਵਾਰਾਂ ਵਿਚਕਾਰ ਹੈ। ਚੋਣ ਨਤੀਜਾ 9 ਨਵੰਬਰ ਨੂੰ ਆਏਗਾ।

LEAVE A REPLY