7ਚੰਡੀਗਡ਼੍ਹ  -ਪੰਜਾਬ ਅੰਦਰ ਅਕਾਲੀ ਦਲ ਵੱਲੋਂ ਪਿਛਲੇ ਸਾਢੇ ਨੌ ਸਾਲਾਂ ਤੋਂ ਸਰਕਾਰ ਨੂੰ ਇੱਕ ਪਰਿਵਾਰਿਕ ਕੰਪਨੀ ਦੀ ਤਰਾਂ ਤਾਂ ਚਲਾਇਆ ਹੀ ਜਾ ਰਿਹਾ ਹੈ, ਪਰ ਹੁਣ ਭਾਜਪਾ ਆਗੂਆਂ ਵੱਲੋਂ ਵੀ ਅਗਾਮੀ ਵਿਧਾਨ ਸਭਾ ਚੋਣਾਂ ਲਈ ਆਪਣੇ ਨਜਦੀਕੀਆਂ ਅਤੇ ਰਿਸ਼ਤੇਦਾਰਾਂ ਨੂੰ ਟਿਕਟ ਦੁਆਉਣ ਲਈ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਸੀਨੀਅਰ ਭਾਜਪਾ ਆਗੂ ਮਦਨ ਮੋਹਨ ਮਿੱਤਲ ਨੇ ਸੂਬਾ ਸਰਕਾਰ ਦੇ ਪ੍ਰੋਗਰਾਮਾਂ ਦੀ ਸਹਾਇਤਾ ਨਾਲ ਆਪਣੇ ਬੇਟੇ ਨੂੰ ਅੱਗੇ ਲਿਆਉਣ ਲਈ ਸਾਰੇ ਨਿਯਮਾਂ ਅਤੇ ਕਾਨੂੰਨਾਂ ਨੂੰ ਛਿੱਕੇ ਟੰਗ ਦਿੱਤਾ ਹੈ।
ਇੱਥੋਂ ਜਾਰੀ ਇੱਕ ਬਿਆਨ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਚੰਦਰ ਸੁਤਾ ਡੋਗਰਾ ਅਤੇ ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਮਿੱਤਲ ਦਾ ਬੇਟਾ ਕੋਈ ਜਨਤਕ ਨੁਮਾਇੰਦਾ ਜਾਂ ਸਰਕਾਰ ਵੱਲੋਂ ਨਿਯੁਕਤ ਕੋਈ ਅਧਿਕਾਰੀ ਨਹੀਂ, ਪਰ ਇਸਦੇ ਬਾਵਜੂਦ ਉਸਨੇ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਅੰਦਰ ਕਈ ਪਿੰਡਾਂ ਵਿੱਚ ਸੇਵਾ ਕੇਂਦਰਾਂ ਦਾ ਉਦਘਾਟਨ ਕੀਤਾ।  ਆਪ ਆਗੂਆਂ ਨੇ ਕੈਬਿਨੇਟ ਮੰਤਰੀ ਮਿੱਤਲ ਤੋਂ ਸਵਾਲ ਕੀਤਾ ਕਿ ਉਨਾਂ ਦੇ ਬੇਟੇ ਨੇ ਕਿਸ ਹੈਸੀਅਤ ਨਾਲ ਸਰਕਾਰੀ ਸਹੂਲਤ ਦਾ ਉਦਘਾਟਨ ਕੀਤਾ ਹੈ? ਉਨਾਂ ਕਿਹਾ ਕਿ ਇਹ ਸਰਕਾਰੀ ਨਿਯਮਾਂ ਅਤੇ ਰੀਪਰਜੈਂਟੇਸ਼ਨ ਆਫ ਪੀਪਲਸ ਐਕਟ 1951 ਦੀ ਸ਼ਰੇਆਮ ਉਲੰਘਣਾ ਹੈ।  ਆਪ ਆਗੂਆਂ ਨੇ ਦੋਸ਼ ਲਗਾਇਆ ਕਿ ਜੂਨੀਅਰ ਮਿੱਤਲ ਆਪਣੇ ਪਿਤਾ ਦੇ ਹਲਕੇ ਵਿੱਚ ਸੇਵਾ ਕੇਂਦਰਾਂ ਦਾ ਉਦਘਾਟਨ ਕਰਕੇ ਇਸਦਾ ਸੇਹਰਾ ਆਪਣੇ ਸਿਰ ਲੈਣਾ ਚਾਹੁੰਦੇ ਹਨ, ਜਿਵੇਂ ਕਿ ਲੋਕਾਂ ਨੇ ਮਦਨ ਮੋਹਨ ਮਿੱਤਲ ਨੂੰ ਨਹੀਂ, ਬਲਕਿ ਪੂਰੇ ਮਿੱਤਲ ਪਰਿਵਾਰ ਨੂੰ ਚੁਣਿਆ ਹੁੰਦਾ ਹੈ।
ਆਮ ਆਦਮੀ ਪਾਰਟੀ ਦੇ ਆਗੂਆਂ ਨੇ ਉਨਾਂ ਸਰਕਾਰੀ ਅਧਿਕਾਰੀਆਂ ਨੂੰ ਵੀ ਕਰਡ਼ੇ ਹੱਥੀਂ ਲਿਆ, ਜੋ ਉਦਘਾਟਨ ਮੌਕੇ ਅਰਵਿੰਦ ਮਿੱਤਲ ਦੇ ਨਾਲ ਮੌਜੂਦ ਸਨ ਤੇ ਇਨਾਂ ਅਧਿਕਾਰੀਆਂ ਵਿੱਚ ਐਸਡੀਐਮ ਤੇ ਤਹਿਸੀਲਦਾਰ ਵੀ ਸ਼ਾਮਿਲ ਸਨ। ਇਨਾਂ ਸਰਕਾਰੀ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਜਿਹਡ਼ੇ ਅਧਿਕਾਰੀ ਪੱਖਪਾਤੀ ਰਵੱਈਆ ਅਪਣਾ ਰਹੇ ਹਨ, ਉਨਾਂ ਦੀਆਂ ਗਤੀਵਿਧੀਆਂ ਨੂੰ ਉਹ ਧਿਆਨ ਨਾਲ ਵੇਖ ਰਹੇ ਹਨ ਅਤੇ ਇਹ ਸਭ ਕੁੱਝ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ।

LEAVE A REPLY