ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫਤੇ 11 ਨਵੰਬਰ ਨੂੰ ਜਾਪਾਨ ਦੌਰੇ ‘ਤੇ ਜਾ ਰਹੇ ਹਨ| ਉਹਨਾਂ ਦੇ ਇਸ ਦੌਰੇ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ| ਮੰਨਿਆ ਜਾ ਰਿਹਾ ਹੈ ਕਿ ਇਸ ਦੌਰੇ ਦੌਰਾਨ ਭਾਰਤ ਜਾਪਾਨ ਕੋਲੋਂ 10 ਹਜ਼ਾਰ ਕਰੋੜ ਦੇ 12 ਐਮਫੀਬਿਅਨ ਜਹਾਜ਼ ਯੂ.ਐਸ 21 ਖਰੀਦ ਸਕਦਾ ਹੈ| ਇਹਨਾਂ ਜਹਾਜ਼ਾਂ ਨਾਲ ਭਾਰਤ ਦੀ ਰੱਖਿਆ ਪ੍ਰਣਾਲੀ ਬਹੁਤ ਜ਼ਿਆਦਾ ਮਜਬੂਤ ਹੋ ਜਾਵੇਗੀ| ਇਹਨਾਂ ਜਹਾਜ਼ਾਂ ਦੀ ਖਾਸੀਅਤ ਇਹ ਹੈ ਕਿ ਇਹ ਹਵਾ ਦੇ ਨਾਲ-ਨਾਲ ਪਾਣੀ ਵਿਚ ਵੀ ਚੱਲ ਸਕਦੇ ਹਨ|