6ਲੰਡਨ :  ਬ੍ਰਿਟੇਨ ਦੇ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਮੰਨ ਲਿਆ ਕਿ 1980 ਦੇ ਦਹਾਕੇ ਵਿਚ ਭਾਰਤ-ਬ੍ਰਿਟੇਨ ਦੇ ਸੰਬੰਧਾਂ ਨਾਲ ਜੁੜੀਆਂ ਕਈ ਫਾਈਲਾਂ ਰਾਸ਼ਟਰੀ ਸੰਗ੍ਰਹਿ ਤੋਂ ਹਟਾ ਲਈਆਂ ਗਈਆਂ ਸਨ। ਇਨ੍ਹਾਂ ‘ਚੋਂ ਕਈ ਫਾਈਲਾਂ ਦਾ ਸੰਬੰਧ ਆਪ੍ਰੇਸ਼ਨ ਬਲੂ ਸਟਾਰ ਨਾਲ ਸੀ। ਇਸ ਰਹੱਸ ਤੋਂ ਪਰਦਾ ਉੱਠਣ ਤੋਂ ਬਾਅਦ ਸਿੱਖ ਸਮੂਹ ਨੇ ਮਾਮਲੇ ਦੀ ਸੁਤੰਤਰ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਰਾਸ਼ਟਰੀ ਸੰਗ੍ਰਹਿ ਨੇ 30 ਸਾਲਾ ਬਾਅਦ ਗੈਰ ਗੁਪਤ ਕਾਨੂੰਨ ਦੇ ਅਧੀਨ ਇਸ ਸਾਲ ਇਨ੍ਹਾਂ ਫਾਈਲਾਂ ਨੂੰ ਜਾਰੀ ਕੀਤਾ ਸੀ। ਸਿੱਖ ਫੈਡਰੇਸ਼ਨ ਨੇ ਇਨ੍ਹਾਂ ਫਾਈਲਾਂ ਤੋਂ ਮੇਮੋ ਮਿਲਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਵਿਚ ਬ੍ਰਿਟਿਸ਼ ਫੌਜ ਦੀ ਹਵਾਈ ਸੇਵਾ ਵਿਚ ਸ਼ਮੂਲੀਅਤ ਦੀ ਸੰਭਾਵਨਾ ਦਾ ਵੀ ਜ਼ਿਕਰ ਕੀਤਾ ਗਿਆ ਹੈ। ਉਸ ਨਾਲ ਸਾਲ 1984 ਵਿਚ ਆਪ੍ਰੇਸ਼ਨ ਬਲੂ ਸਟਾਰ ਦੌਰਾਨ ਭਾਰਤ ਵੱਲੋਂ ਅੰਦਰੂਨੀ ਸੁਰੱਖਿਆ ਲਈ ਨੈਸ਼ਨਲ ਗਾਰਡ ਦੀ ਸਥਾਪਨਾ ਵਿਚ ਫੌਜੀ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਸੀ। ਸਿੱਖ ਫੈਡਰੇਸ਼ਨ ਨੇ ਕਿਹਾ ਕਿ ਵਕੀਲਾਂ ਨੇ ਹੁਣ ਗ੍ਰਹਿ ਮੰਤਰੀ ਰੂਡ ਨੂੰ ਪੱਤਰ ਲਿੱਖ ਕੇ ਸਿੱਖ ਇਤਿਹਾਸ ਦੇ ਸਭ ਤੋਂ ਬੁਰੇ ਦੌਰ ਵਿਚ ਬ੍ਰਿਟੇਨ ਦੀ ਭੂਮਿਕਾ ਦੀ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਰਾਸ਼ੇਟਰੀ ਸੰਗ੍ਰਹਿ ਤੋਂ ਨਵੇਂ ਸਬੂਤ ਮਿਲਣ ਤੋਂ ਬਾਅਦ ਇਹ ਕਦਮ ਚੁੱਕਿਆ ਹੈ।

LEAVE A REPLY