2ਕੋਲਕਾਤਾ — ਸੈਂਟਰਲ ਇਲੈਕਟ੍ਰੀਸਿਟੀ ਅਥਾਰਟੀ ਨੇ 5 ਪਾਵਰ ਸਟੇਸ਼ਨਾਂ ਦੀ ਪਛਾਣ ਕੀਤੀ ਹੈ, ਜਿਥੇ ਕੋਲੇ ਦੇ ਸਟਾਕ ‘ਕ੍ਰਿਟੀਕਲ’ ਲੈਵਲ ਅਤੇ 2 ਪਾਵਰ ਸਟੇਸ਼ਨਾਂ ਵਿਖੇ ‘ਸੁਪਰ ਕ੍ਰਿਟੀਕਲ’ ਲੈਵਲ ਤੱਕ ਪਹੁੰਚ ਗਿਆ ਹੈ। ਇਹ ਇਕ ਸਾਲ ਪਿੱਛੋਂ ਦੇਸ਼ ਵਿਚ ਕੋਲੇ ਦੀ ਕਮੀ ਦਾ ਮੁਢਲਾ ਸੰਕੇਤ ਹੈ।
ਸੂਤਰਾਂ ਮੁਤਾਬਕ ਅਜੇ ਘੱਟੋ-ਘੱਟ 15 ਪਾਵਰ ਸਟੇਸ਼ਨ ਅਜਿਹੇ ਹਨ, ਜਿਨ੍ਹਾਂ ਕੋਲ 5 ਦਿਨ ਜਾਂ ਉਸ ਤੋਂ ਵੀ ਘੱਟ ਸਮੇਂ ਦਾ ਕੋਲਾ ਬਚਿਆ ਹੈ। ਕਿਸੇ ਪਿਟ ਹੈੱਡ ਪਾਵਰ ਪਲਾਂਟ ਕੋਲ ਜਦੋਂ ਸਿਰਫ 4 ਦਿਨ ਲਈ ਕੋਲਾ ਬਚਿਆ ਹੁੰਦਾ ਹੈ ਤਾਂ ਉਸ ਨੂੰ ‘ਕ੍ਰਿਟੀਕਲ’ ਮੰਨਿਆ ਜਾਂਦਾ ਹੈ। ਦੂਜੇ ਪਾਸੇ ‘ਸੁਪਰ ਕ੍ਰਿਟੀਕਲ’ ਲੈਵਲ ਦਾ ਮਤਲਬ ਇਹ ਹੁੰਦਾ ਹੈ ਕਿ ਪਾਵਰ ਪਲਾਂਟ ਕੋਲ 3 ਦਿਨ ਤੱਕ ਦਾ ਵੀ ਕੋਲਾ ਨਹੀਂ ਹੈ। ਨਾਨ-ਪਿਟ ਹੈੱਡ ਪਾਵਰ ਪਲਾਂਟ ਲਈ ਕ੍ਰਿਟੀਕਲ ਸਟਾਕ ਪੁਜ਼ੀਸ਼ਨ ਦਾ ਮਤਲਬ ਇਹ ਹੈ ਕਿ ਉਸ ਕੋਲ 7 ਦਿਨ ਤੋਂ ਵੀ ਘੱਟ ਦਾ ਸਟਾਕ ਬਚਿਆ ਹੈ। ਇਸ ਹਾਲਤ ਵਿਚ ਜਦੋਂ ਅਜਿਹੇ ਪਲਾਂਟਾਂ ਕੋਲ 4 ਦਿਨ ਲਈ ਕੋਲਾ ਬਚਿਆ ਹੁੰਦਾ ਹੈ ਤਾਂ ਉਸ ਨੂੰ ‘ਸੁਪਰ ਕ੍ਰਿਟੀਕਲ’ ਮੰਨਿਆ ਜਾਂਦਾ ਹੈ।
ਕੋਟ
‘ਪਿਟ ਹੈੱਡ ਪਾਵਰ ਪਲਾਂਟ ਕੋਲ ਜੇ ਕੁਝ ਦਿਨ ਲਈ ਕੋਲਾ ਬਚਿਆ ਹੋਵੇ ਤਾਂ ਅਸੀਂ ਉਸ ਨੂੰ ਗੰਭੀਰ ਨਹੀਂ ਮੰਨਦੇ ਕਿਉਂਕਿ ਲੋੜ ਪੈਣ ‘ਤੇ ਉਸ ਨੂੰ ਵਾਧੂ ਕੋਲੇ ਦੀ ਸਪਲਾਈ ਕੀਤੀ ਜਾ ਸਕਦੀ ਹੈ। ਵਧੇਰੇ ਪਾਵਰ ਪਲਾਂਟਾਂ ਨੂੰ ਕੋਲ ਇੰਡੀਆ ਨੇ 70 ਤੋਂ 80 ਫੀਸਦੀ ਕੋਲੇ ਦੀ ਸਪਲਾਈ ਕਰ ਦਿੱਤੀ ਹੈ। ਹਾਲਾਂਕਿ ਇਕ ਪਲਾਂਟ ਨੂੰ ਜਿਸ ਖਾਣ ‘ਚੋਂ ਕੋਲੇ ਦੀ ਸਪਲਾਈ ਹੋਣੀ ਸੀ, ਦੀ ਪ੍ਰੋਡਕਸ਼ਨ ‘ਤੇ ਮਾੜਾ ਅਸਰ ਪਿਆ ਹੈ। ਇਸ ਪਲਾਂਟ ਲਈ ਕਿਸੇ ਹੋਰ ਖਾਣ ਤੋਂ ਸਪਲਾਈ ਦੇਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਈ ਅਜਿਹੇ ਪਲਾਂਟ ਹਨ, ਜਿਨ੍ਹਾਂ ਲਈ ਵਿੱਤੀ ਸਾਲ ਦੇ ਸ਼ੁਰੂ ਤੋਂ ਜਿੰਨਾ ਕੋਲਾ ਭੇਜਿਆ ਜਾਣਾ ਚਾਹੀਦਾ ਸੀ, ਓਨਾ ਭੇਜਿਆ ਜਾ ਚੁੱਕਾ ਹੈ।’

LEAVE A REPLY