ਭਲਕੇ ਮਨਾਇਆ ਜਾਵੇਗਾ ‘ਪੰਜਾਰ ਰਾਜ ਤੰਬਾਕੂ ਰਹਿਤ ਦਿਵਸ’ : ਮੁੱਖ ਮੰਤਰੀ

3-copyਚੰਡੀਗੜ੍ਹ -ਮੁੱਖ ਮੰਤਰੀ ਪੰਜਾਬ ਵੱਲੋਂ ਸੂਬੇ ਵਿੱਚ 1 ਨਵੰਬਰ 2016 ਨੂੰ ”ਪੰਜਾਬ ਰਾਜ ਤੰਬਾਕੂ ਰਹਿਤ ਦਿਵਸ” ਮਨਾਉਣ ਬਾਰੇ ਸਮੂਹ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਸੁਰਜੀਤ ਕੁਮਾਰ ਜਿਆਣੀ ਸਿਹਤ ਮੰਤਰੀ ਪੰਜਾਬ ਨੇ ਦੱਸਿਆ ਕਿ ਤੰਬਾਕੂ  ਦੇ ਛੁਟਕਾਰੇ ਲਈ ਜਿਹੜਾ ਹੋਰ ਨਸ਼ੇ ਕਰਨ ਲਈ ਸ਼ੁਰੂਆਤ ਕਰਦਾ ਹੈ ਜਨਤਾ ਨੂੰ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੇ ਮਕਸਦ ਹਿੱਤ ਸਮੂਹ ਜਿਲ੍ਹਿਆਂ ਵਿੱਚ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ 1 ਨਵੰਬਰ ਤੋਂ 7 ਨਵੰਬਰ 2016 ਤੱਕ ਇਸ ਨੂੰ ਮਨਾਇਆ ਜਾਵੇਗਾ।”ਪੰਜਾਬ ਰਾਜ ਤੰਬਾਕੂ ਰਹਿਤ ਦਿਵਸ” ਦਾ ਥੀਮ” ਚਬਾਉਣ ਵਾਲੇ ਤੰਬਾਕੂ ਦੀ ਪਾਬੰਦੀ ਨੂੰ ਪ੍ਰਭਾਵਸਾਲੀ ਢੰਗ ਨਾਲ ਲਾਗੂ ਕਰਨਾ ਹੈ।
ਸ੍ਰੀਮਤੀ ਵਿਨੀ ਮਹਾਜ਼ਨ, ਪ੍ਰਮੁੱਖ ਸਕੱਤਰ ਸਿਹਤ ਵੱਲੋਂ ਦਸਿਆ ਗਿਆ ਕਿ ਇਸ ਮੁਹਿਮਦਾ ਮੁੱਖ ਮੰਤਵ ਸੂਬੇ ਵਿੱਚ ਤੰਬਾਕੂ ਦੀ ਵਰਤੋ ਨੂੰ ਘਟਾਉਣਾ ਹੈ ਤਾਂ ਜ਼ੋ ਇਸ ਦੀ ਵਰਤੋਂ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਨੂੰ ਤੰਬਾਕੂ/ਨਿਕੋਟੀਨ ਦੀ ਵਰਤੋਂ ਨਾਲ ਹੋਣ ਵਾਲੀਆਂ ਬਿਮਾਰੀਆਂ: ਕੈਂਸਰ, ਟੀ.ਬੀ ਅਤੇ ਦਿਲ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਜਾ ਸਕੇ।
ਉਹਨਾ ਇਹ ਵੀ ਕਿਹਾ ਕਿ ਪੰਜਾਬ ਵਿੱਚ ਪ੍ਰੋਸੈਸਡ/ਸੈਂਟਿਡ/ਫਲੇਵਰਡ, ਚਬਾਉਣ ਵਾਲੇ ਤੰਬਾਕੂ, ਖੁੱਲੀ ਸਿਗਰੇਟ ਦੀ ਵਿਕਰੀ ਅਤੇ ਈ-ਸਿਗਰੇਟ ਦੀ ਵਿਕਰੀ ਤੇ ਪੂਰੀ ਤਰ੍ਹਾ ਪਾਬੰਦੀ ਹੈ।ਪ੍ਰਮੁੱਖ ਸਕੱਤਰ ਨੇ ਇਹ ਵੀ ਕਿਹਾਕਿ ਉਹਨਾ ਦੁਕਾਨਦਾਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਜਿਹੜੇ ਕੋਟਪਾ 2003 ਅਤੇ ਫੂਡ ਸੇਫਟੀਐਂਡ ਸਟੈਂਡਰਡਐਕਟ ਦੀ ਉਲੰਘਣਾ ਕਰਨਗੇ।
ਇਸ ਮੌਕੇ ਸਿਹਤ ਵਿਭਾਗ ਵੱਲੋਂ ਕਰ ਅਤੇ ਆਬਕਾਰੀ ਵਿਭਾਗ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਗੈਰ-ਕਾਨੂੰਨੀ ਢੰਗਨਾਲ ਦੂਜੇ ਦੇਸ਼ਾ ਤੋਂ ਲਿਆਂਦੇ ਗਏ ਤੰਬਾਕੂ ਉਤਪਾਦਾਂ ਦੀ ਲਗਾਤਾਰ ਜਾਂਚ ਕਰਦੇ ਰਹਿਣ।ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਲੋਕ ਪੱਖੀ ਮੁਹਿਮ ਵਿਚ ਸਰਕਾਰ ਦੇ ਇਸ ਉਪਰਾਲੇ ਦਾ ਸਾਥ ਦੇਣ।
ਸ੍ਰੀ ਹੁਸਨ ਲਾਲ, ਕਮਿਸ਼ਨਰ ਐਫ.ਡੀ.ਏ ਕਮ ਸਕੱਤਰ ਸਿਹਤ ਨੇ ਦਸਿਆ ਕਿ ਸਮੂਹ ਫੂਡ ਸੇਫਟੀ ਅਫਸਰਾਂ ਅਤੇ ਡਰੱਗ ਇਨਸਪੈਕਟਰਾਂ ਨੂੰ ਇਹ ਹਿਦਾਇਤਾ ਜਾਰੀ ਕੀਤੀਆਂ ਗਈਆਂ ਕਿ ਰਾਜ ਵਿੱਚ ਫਲੇਵਰਡ/ਸੈਂਟਿਡ ਤੰਬਾਕੂ ਅਤੇ ਈ-ਸਿਗਰੇਟਾਂ ਦੀ ਵਿਕਰੀ ਨਾ ਹੋਣਾ ਯਕੀਨੀ ਬਣਾਉਣ।ਉਹਨਾ ਇਹ ਵੀ ਦਸਿਆ ਕਿ ਸਾਰੇ ਫੂਡ ਸੇਫਟੀਅਫਸਰਾਂ ਨੂੰ ਹਰ ਮਹੀਨੇ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਅਧੀਨ ਚਬਾਉਣ ਵਾਲੇ ਤੰਬਾਕੂ ਦੇ ਘੱਟ ਤੋਂ ਘੱਟ ਪੰਜ ਸੈਂਪਲ ਭਰਨ ਸਬੰਧੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਡਾ.ਐਚ.ਐਸ ਬਾਲੀ, ਡਾਇਰੈਕਟਰ ਸਿਹਤ ਵੱਲੋਂ ਦੱਸਿਆ ਗਿਆ ਕਿ ਪੰਜਾਬ ਰਾਜ ਤੰਬਾਕੂ ਕੰਟਰੋਲ ਸੈਲ, ਰਾਜ ਵਿੱਚ ਤੰਬਾਕੂ ਦੀ ਵਰਤੋਂ ਨੂੰ ਘਟਾਉਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਣਥੱਕ ਉਪਰਾਲੇ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਤੰਬਾਕੂ ਕੰਟਰੋਲ ਕਰਨ ਸਬੰਧੀ ਉਪਰਾਲਿਆ ਸਦਕਾ ਡਬਲਿਊ ਐਚ.ਓਵੱਲੋਂ 2015 ਵਿੱਚ ਸਨਮਾਨ ਵੀ ਦਿੱਤਾ ਗਿਆ।
ਉਹਨਾ ਵੱਲੋਂ ਇਹ ਵੀ ਦੱਸਿਆ ਕਿ ਰਾਜ ਵੱਲੋਂ ਤੰਬਾਕੂ ਕੰਟਰੋਲ ਸਬੰਧੀ ਅਪਣਾਏ ਜਾਣ ਵਾਲੇ ਚੰਗੇ ਅਭਿਆਸਾ ਦੀ ਪੂਰੀ ਦੁਨੀਆਂ ਵਿੱਚ ਸਲਾਘਾ ਕੀਤੀ ਜਾ ਰਹੀ ਹੈ ਅਤੇ ਹੋਰ ਰਾਜਾਂ ਵੱਲੋ ਵੀ ਇਹ ਚੰਗੇ ਅਭਿਆਸ ਅਪਣਾਏ ਜਾ ਰਹੇ ਹਨ। ਉਹਨਾਂ ਇਹ ਵੀ ਦੱਸਿਆ ਕਿ ਇਸ ਮੁਹਿਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਹਿੱਤ ਜਾਗਰੂਕਤਾ ਪੋਸਟਰ ਜਾਰੀ ਕੀਤੇ ਗਏ।ਫੂਡ ਸੇਫਟੀਅਫਸਰਾਂ ਨੂੰ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਗੁਟਕਾ ਅਤੇ ਪਾਨ-ਮਸਾਲਾ ਦੀ ਪਾਬੰਦੀ ਨੂੰ ਸਖਤੀ ਨਾਲ ਲਾਗੂ ਕਰਨ ਸਬੰਧੀ ਕਿਹਾ ਗਿਆ ਹੈ।ਸਮੂਹ ਜਿਲ੍ਹਿਆਂ ਵਿੱਚ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ  1 ਨਵੰਬਰ ਤੋਂ 7 ਨਵੰਬਰ 2016 ਤੱਕ ਮਨਾਇਆ ਜਾਵੇਗਾ।

LEAVE A REPLY