ਨਵੀਂ ਦਿੱਲੀ : ਭਾਰਤ ਵਿਚ ਦੀਵਾਲੀ ਮੌਕੇ ਵੱਖ-ਵੱਖ ਸ਼ਹਿਰਾਂ ਵਿਚ ਪ੍ਰਦੂਸ਼ਨ ਨੇ ਰਿਕਾਰਡ ਤੋੜ ਦਿੱਤੇ। ਰਾਜਧਾਨੀ ਦਿੱਲੀ ਵਿਚ ਇਸ ਦੀਵਾਲੀ ਮੌਕੇ ਜਿਥੇ ਪਿਛਲੇ ਤਿੰਨ ਸਾਲਾਂ ਦੀ ਦੀਵਾਲੀ ਨਾਲੋਂ ਜ਼ਿਆਦਾ ਪ੍ਰਦੂਸ਼ਨ ਦਰਜ ਕੀਤਾ ਗਿਆ, ਉਥੇ ਹੋਰਨਾਂ ਸ਼ਹਿਰਾਂ ਵਿਚ ਵੀ ਪ੍ਰਦੂਸ਼ਨ ਬਹੁਤ ਵੱਧ ਗਿਆ। ਰਿਪੋਰਟਾਂ ਅਨੁਸਾਰ ਦਿੱਲੀ ਵਾਸੀਆਂ ਨੇ ਖੂਬ ਪਟਾਕੇ ਚਲਾਏ, ਜਿਸ ਤੋਂ ਬਾਅਦ ਪ੍ਰਦੂਸ਼ਨ ਬਹੁਤ ਵੱਧ ਗਿਆ। ਹਾਲਾਂਕਿ ਸਰਕਾਰ ਅਤੇ ਵੱਖ-ਵੱਖ ਸਮਾਜ ਸੇਵੀ ਅਤੇ ਸਕੂਲੀ ਵਿਦਿਆਰਥੀਆਂ ਵਲੋਂ ਗ੍ਰੀਨ ਤੇ ਕਲੀਨ ਦੀਵਾਲੀ ਮਨਾਏ ਜਾਣ ਦੇ ਸੱਦੇ ਦਾ ਅਸਰ ਵੀ ਦੇਖਣ ਨੂੰ ਮਿਲਿਆ। ਜ਼ਿਆਦਾ ਲੋਕਾਂ ਨੇ ਦੀਵਾਲੀ ਮੌਕੇ ਪਟਾਕਿਆਂ ਤੋਂ ਪ੍ਰਹੇਜ਼ ਕੀਤਾ ਅਤੇ ਉਹਨਾਂ ਆਪਣੇ ਇਸ ਪੈਸੇ ਨੂੰ ਗਰੀਬਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਦੇ ਦਿੱਤਾ।
ੀ ਜਵਾਨ ਸ਼ਹੀਦ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਵਲੋਂ ਅੱਜ ਰਾਜੌਰੀ ਖੇਤਰ ਵਿਚ ਜੰਗਬੰਦੀ ਦੀ ਉਲੰਘਣਾ ਕੀਤੀ ਗਈ, ਜਿਸ ਕਾਰਨ ਇਕ ਭਾਰਤੀ ਸੈਨਿਕ ਸ਼ਹੀਦ ਹੋ ਗਿਆ।
ਦੱਸਣਯੋਗ ਹੈ ਕਿ ਪਾਕਿਸਤਾਨ ਵਲੋਂ ਵਾਰ-ਵਾਰ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ ਕਾਰਨ ਬੀਤੇ ਕੁਝ ਸਮੇਂ ਦੌਰਾਨ ਹੀ ਕਈ ਭਾਰਤੀ ਸੈਨਿਕ ਸ਼ਹੀਦ ਹੋਏ ਹਨ, ਉਥੇ ਕਈ ਜ਼ਖ਼ਮੀ ਵੀ ਹੋਏ ਹਨ। ਇਸ ਤੋਂ ਇਲਾਵਾ ਸਰਹੱਦ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਵੀ ਇਸ ਗੋਲੀਬਾਰੀ ਕਾਰਨ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿਚ ਭਾਰਤੀ ਸੈਨਾ ਵਲੋਂ ਪਾਕਿਸਤਾਨ ਦੀ ਇਸ ਗੋਲਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ।