6ਨਵੀਂ ਦਿੱਲੀ— ਭਾਰਤੀ ਫੌਜ ਨੂੰ ਮਜ਼ਬੂਤ ਬਣਾਉਣ ਲਈ ਕੇਂਦਰ ਸਰਕਾਰ ਵਿਦੇਸ਼ਾਂ ਤੋਂ ਆਧੁਨਿਕ ਹਥਿਆਰ ਮੰਗਵਾਉਣ ਜਾ ਰਹੀ ਹੈ। ਇਨ੍ਹਾਂ ਹਥਿਆਰਾਂ ਦੇ ਨਾਲ ਹੀ ਰੱਖਿਆ ਮੰਤਰਾਲੇ ਵੱਡੀ ਗਿਣਤੀ ‘ਚ ਹੈਲਮੈਟਸ ਅਤੇ ਕਰੀਬ 10 ਹਜ਼ਾਰ ਬੁਲੇਟ ਪਰੂਫ ਜੈਕਟਾਂ ਵੀ ਵਿਦੇਸ਼ ਤੋਂ ਮੰਗਵਾਉਣ ਜਾ ਰਹੀ ਹੈ। ਫਿਲਹਾਲ 13 ਲੱਖ ਫੌਜੀਆਂ ਕੋਲ 2 ਦਹਾਕੇ ਪੁਰਾਣੀਆਂ ਭਾਰਤੀ ਰਾਈਫਲਾਂ ਹਨ, ਜਿਸ ਕਾਰਨ ਮੋਦੀ ਸਰਕਾਰ ਫੌਜ ਨੇ ਸੰਸਾਰਕ ਬਾਜ਼ਾਰ ਤੋਂ 185,000 ਆਧੁਨਿਕ ਰਾਈਫਲਾਂ ਮੰਗਵਾਉਣ ਦਾ ਫੈਸਲਾ ਲਿਆ ਹੈ।
ਰਿਟਾਇਰਡ ਮੇਜਰ ਅਨੰਤ ਮੁਖਰਜੀ ਦਾ ਕਹਿਣਾ ਹੈ ਕਿ ਇਹ ਸਰਕਾਰ ਦਾ ਇਕ ਸਕਾਰਾਤਮਕ ਕਦਮ ਸਾਬਤ ਹੋ ਸਕਦਾ ਹੈ ਪਰ ਕੁਝ ਉਲਝਣਾ ਵੀ ਹਨ। ਨਵੇਂ ਰਾਈਫਲ ਮੇਕ ਇਨ ਇੰਡੀਆ ਦੇ ਅਧੀਨ ਨਹੀਂ ਬਣਾਏ ਜਾਣਗੇ ਸਗੋਂ ਸਿੱਧੇ ਬਰਾਮਦ ਹੋਣਗੇ। ਇਕ ਵਿਦੇਸ਼ੀ ਨਿਊਜ਼ ਏਜੰਸੀ ਅਨੁਸਾਰ 13 ਲੱਖ ਫੌਜੀਆਂ ਨੂੰ ਹੁਣ ਭਾਰੀ ਹਥਿਆਰਾਂ ਦੀ ਜਗ੍ਹਾ ਆਧੁਨਿਕ ਨਵੇਂ ਮਾਡਲ ਦੇ ਹਥਿਆਰ ਦਿੱਤੇ ਜਾਣਗੇ। ਰੱਖਿਆ ਮੰਤਰਾਲੇ ਤੁਰੰਤ ਇਕ ਲੱਖ 85 ਹਜ਼ਾਰ ਰਾਈਫਲ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕਰ ਰਹੀ ਹੈ।

LEAVE A REPLY