ਝਗੜੇ ਨਾਲ ਹੋਰ ਲੋਕਪ੍ਰਿਯ ਹੋਏ ਅਖਿਲੇਸ਼ : ਸਰਵੇ

4ਲਖਨਊ :  ਉੱਤਰ-ਪ੍ਰਦੇਸ਼ ਦੇ ਰਾਜਨੀਤਕ ਘਮਾਸਾਨ ਵਿਚਾਲੇ ਯਾਦਵ ਪਰਿਵਾਰ ਦੀ ਜੰਗ ‘ਚ ਜਨਤਾ ਅਤੇ ਖਾਸ ਕਰਕੇ ਸਪਾ ਵੋਟਰਾਂ ਵਿਚਾਲੇ ਅਖਿਲੇਸ਼ ਯਾਦਵ ਲਗਾਤਾਰ ਮਜ਼ਬੂਤ ਹੋ ਕੇ ਨਿਕਲੇ ਹਨ। ਵਿਵਾਦਾਂ ਵਿਚਾਲੇ ਪਿਛਲੇ ਇਕ ਮਹੀਨੇ ‘ਚ ਸਪਾ ਦੇ ਵੋਟਰਾਂ ਵਿਚਾਲੇ ਅਖਿਲੇਸ਼ ਯਾਦਵ ਦੀ ਲੋਕਪ੍ਰਿਯਤਾ ਅਤੇ ਸਵੀਕਾਰਤਾ ਦੋਵੇਂ ਵਧੀਆ ਹਨ।
ਸੀ-ਵੋਟਰ ਦੇ ਇਸ ਸਰਵੇ ‘ਚ ਸਤੰਬਰ ਅਤੇ ਫਿਰ ਅਕਤੂਬਰ ‘ਚ ਜਦ ਅਖਿਲੇਸ਼ ਅਤੇ ਸ਼ਿਵਪਾਲ ਵਿਚਾਲੇ ਲੋਕਪ੍ਰਿਯਤਾ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ, ਇਸ ‘ਚ ਅਖਿਲੇਸ਼ ਨੂੰ ਇਕ ਮਹੀਨੇ ਦੇ ਅੰਦਰ ਬੜ੍ਹਤ ਮਿਲਦੀ ਦਿਸੀ। ਸਤੰਬਰ ‘ਚ ਜਿੱਥੇ 77.1% ਨੇ ਅਖਿਲੇਸ਼ ਨੂੰ ਪਹਿਲੀ ਪਸੰਦ ਬਣਾਇਆ ਸੀ, ਤਾਂ ਉੱਥੇ ਪਰਿਵਾਰ ਦੀ ਕਲੇਸ਼ ਤੋਂ ਬਾਅਦ ਅਕਤੂਬਰ ‘ਚ ਕੀਤੇ ਗਏ ਸਰਵੇ ‘ਚ 83.1% ਨੇ ਉਨ੍ਹਾਂ ਨੂੰ ਆਪਣੀ ਪਹਿਲੀ ਪਸੰਦ ਦੱਸਿਆ ਹੈ। ਸੀ. ਐੱਮ ਦੇ ਅਹੁਦੇ ਲਈ ਵੀ ਅਖਿਲੇਸ਼ ਆਪਣੇ ਪਿਤਾ ਮੁਲਾਇਮ ਸਿੰਘ ਯਾਦਵ ਤੋਂ ਕਾਫੀ ਅੱਗੇ ਹਨ। ਸਤੰਬਰ ਮਹੀਨੇ ‘ਚ ਜਿੱਥੇ 66.7% ਲੋਕਾਂ ਨੇ ਉਨ੍ਹਾਂ ਨੂੰ ਸੀ. ਐੱਮ ਦੇ ਤੌਰ ‘ਤੇ ਪਹਿਲੇ ਨੰਬਰ ‘ਤੇ ਰੱਖਿਆ ਸੀ, ਉੱਥੇ ਅਕਤੂਬਰ ‘ਚ ਇਸ ‘ਚ ਤਕਰੀਬਨ 5% ਦਾ ਵਾਧਾ ਵੇਖਣ ਨੂੰ ਮਿਲਿਆ ਹੈ ਅਤੇ ਸੀ. ਐੱਮ ਦੇ ਤੌਰ ‘ਤੇ ਅਖਿਲੇਸ਼ 75.7% ਲੋਕਾਂ ਦੀ ਪਸੰਦ ਬਣੇ। ਮੁਲਾਇਮ ਸਿੰਘ ਸਤੰਬਰ ‘ਚ ਸੀ. ਐੱਮ ਦੇ ਤੌਰ ‘ਤੇ 19.1% ਲੋਕਾਂ ਦੀ ਪਸੰਦ ਸਨ ਪਰ ਅਕਤੂਬਰ ‘ਚ ਉਨ੍ਹਾਂ ਨੂੰ ਬਤੌਰ ਸੀ. ਐੱਮ 14.9% ਲੋਕ ਹੀ ਸਮਰਥਨ ਕਰਦੇ ਨਜ਼ਰ ਆਏ।

LEAVE A REPLY