3ਚੰਡੀਗਡ਼੍ਹ- ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਹੈ ਅਤੇ ਲੋਕਾਂ ਦਾ ਝੁਕਾਅ ਆਮ ਆਦਮੀ ਪਾਰਟੀ ਵੱਲ ਹੋ ਗਿਆ ਗਿਆ ਹੈ। ਆਮ ਆਦਮੀ ਪਾਰਟੀ ਦੇ ਆਰਟੀਆਈਵ ਵਿੰਗ ਦੇ ਕੋ-ਕਨਵੀਨਰ ਦਿਨੇਸ਼ ਚੱਢਾ ਨੇ ਪੰਜਾਬ ਦੇ ਲੋਕਾਂ ਵੱਲੋਂ ਆਪਣੀ ਕਮਾਈ ਵਿੱਚੋਂ ਸਿਆਸੀ ਪਾਰਟੀਆਂ ਨੂੰ ਚੋਣ ਫੰਡ ਦੇਣ ਦੀ ਜਾਣਕਾਰੀ ਦਿੰਦਿਆਂ ਇਹ ਗੱਲ ਕਹੀ। ਭਾਰਤੀ ਚੋਣ ਕਮਿਸ਼ਨ ਕੋਲੋਂ ਹਾਸਿਲ ਜਾਣਕਾਰੀ ਦੇ ਆਧਾਰ ਉਤੇ ਦਿਨੇਸ਼ ਚੱਡਾ ਨੇ ਕਿਹਾ ਕਿ ਵਿੱਤੀ ਸਾਲ 2015-16 ‘ਚ ਦੋਵੇਂ ਪਾਰਟੀਆਂ ਦੀ ਮਾਲੀ ਸਹਾਇਤਾ ਕਰਨ ਲਈ ਕੋਈ ਵੀ ਆਮ ਵਿਅਕਤੀ ਅੱਗੇ ਨਹੀਂ ਆਇਆ।  ਉਨਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਕੋਲ 46 ਮਦਦਗਾਰਾਂ ਦੀ ਸੂਚੀ ਸੌਂਪੀ ਗਈ ਹੈ, ਜਿਨਾਂ ਵਿੱਚ ਸਿਰਫ ਪਾਰਟੀ ਦੇ ਵਿਧਾਇਕ, ਮੰਤਰੀ ਅਤੇ ਪਾਰਲੀਮਾਨੀ ਸਕੱਤਰ ਹੀ ਹਨ, ਜਦਕਿ ਕਾਂਗਰਸ ਦੀ ਮਦਦ ਲਈ ਕਿਸੇ ਵੀ ਪੰਜਾਬੀ ਨੇ ਮਾਲੀ ਸਹਾਇਤਾ ਨਹੀਂ ਦਿੱਤੀ, ਜਿਸ ਤੋਂ ਸਾਫ ਪਤਾ ਲਗਦਾ ਹੈ ਦੋਵੇਂ ਰਵਾਇਤੀ ਪਾਰਟੀਆਂ ਤੋਂ ਸੂਬੇ ਦੀ ਆਮ ਜਨਤਾ ਕਿਨਾਰਾ ਕਰ ਚੁੱਕੀ ਹੈ ਅਤੇ ਲੋਕ ਇਨਾਂ ਦੋਵੇਂ ਪਾਰਟੀਆਂ ਨੂੰ ਚਲਦਾ ਕਰਨ ਲਈ ਆਮ ਆਦਮੀ ਪਾਰਟੀ ਨਾਲ ਜੁਡ਼ ਰਹੇ ਹਨ।
ਐਡਵੋਕੇਟ ਚੱਢਾ ਨੇ ਦੱਸਿਆ ਕਿ ਪਿਛਲੇ ਵਰਿਆਂ ਵਿਚ ਸ੍ਰੋਮਣੀ ਅਕਾਲੀ ਦਲ ਨੇ ਆਪਣੀ ਕੁੱਲ ਫੰਡਿੰਗ ਦਾ 1 ਤਿਹਾਈ ਹਿੱਸਾ ਕਾਨੂੰਨ ਦੀ ਉਲੰਘਣਾ ਕਰਨ ਵਾਲੀਆਂ ਰਿਅਲ ਸਟੇਟ ਫਰਮਾਂ ਤੋਂ ਇਕੱਠਾ ਕੀਤਾ ਜਿਸਦੀ ਆਮ ਆਦਮੀ ਪਾਰਟੀ ਨੇ ਪੋਲ ਖੋਲੀ ਸੀ। ਫੇਰ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੀ ਜਬਰਦਸਤੀ ਸਰਕਾਰੀ ਸਰਪ੍ਰਸਤੀ ਤਹਿਤ ਜਮੀਨ ਐਕਵਾਈਰ ਕਰਨ ਵਾਲੇ ਟਰਾਇਡੈਂਟ ਗਰੁੱਪ ਦੇ ਅਫਸਰਾਂ ਦੇ ਨਾਮ ‘ਤੇ ਭਾਰੀ ਫੰਡ ਦੀ ਰਕਮ ਇਕੱਠੀ ਹੋਈ ਦਿਖਾਈ ਜਿਸਦੀ ਫਿਰ ਤੋਂ ਆਮ ਆਦਮੀ ਪਾਰਟੀ ਨੇ ਪੋਲ ਖੋਲੀ ਸੀ।
ਚੱਡਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਭਾਰਤ ਦੀ ਪਹਿਲੀ ਅਤੇ ਇਕੋ ਇਕ ਰਾਜਨੀਤਿਕ ਪਾਰਟੀ ਹੈ ਜੋ ਆਪਣੇ ਸਾਰੇ
ਫੰਡਾ ਦਾ ਹਿਸਾਬ ਲੋਕਾਂ ਸਾਹਮਣੇ ਰੱਖਦੀ ਹੈ। ਚੱਢਾ ਨੇ ਕਿਹਾ ਕਿ ਇਸੇ ਤਰਾਂ ਹੀ 2017 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਵੀ ਲੋਕ ਕਾਂਗਰਸ ਅਤੇ ਅਕਾਲੀ ਦਲ ਨੂੰ ਬੇਰੰਗ ਮੋਡ਼ਨਗੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਖਰਾਬ ਹੋ ਚੁੱਕੇ ਸਿਸਟਮ ਨੂੰ ਮੁਡ਼ ਸੁਰਜੀਤ ਕਰਨਗੇ।

LEAVE A REPLY