ਪਰਮਿੰਦਰ ਸਿੰਘ ਸੇਖੋਂ ਮੁੱਖ ਮੰਤਰੀ ਦੇ ਸਲਾਹਕਾਰ ਨਿਯੁਕਤ

5ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਸ੍ਰੀ ਪਰਮਿੰਦਰ ਸਿੰਘ ਸੇਖੋਂ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਸਲਾਹਕਾਰ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ।
ਇਕ ਸਰਕਾਰ ਬੁਲਾਰੇ ਨੇ ਦੱਸਿਆ ਸ੍ਰੀ ਸੇਖੋਂ ਪ੍ਰਬੰਧਨ ਮਾਹਿਰ ਹਨ ਅਤੇ ਭਾਰਤ ਤੇ ਵਿਦੇਸ਼ ਦੇ ਕਾਰਪੋਰੇਟ ਖੇਤਰ ਵਿਚ ਕੰਮ ਕਰਨ ਦਾ ਉਨ੍ਹਾਂਨੂੰ ਵੱਡਾ ਤਜ਼ਰਬਾ ਹਾਸਲ ਹੈ। ਸ੍ਰੀ ਸੇਖੋਂ ਜੋ ਕਿ ਇਤਿਹਾਸ ਵਿਚ ਪੋਸਟ ਗ੍ਰੈਜੂਏਟ ਹਨ, ਨੇ ਸਿੱਖ ਭਾਈਚਾਰੇ ਦੀ ਭਲਾਈ ਲਈ ਸਵੈਇੱਛਾ ਨਾਲਸੇਵਾ ਕੀਤੀ ਹੈ ਅਤੇ ਖਾਲਸਾ ਕਲੱਬ ਐਸੋਸੀਏਸ਼ਨ ਦੇ ਜ਼ਰੀਏ ਉਨ੍ਹਾਂ ਨੇ ਸਿੰਗਾਪੁਰ ਵਿਚ ਸਿੱਖਾਂ ਲਈ ਭਲਾਈ ਲਈ ਬਹੁਤ ਸਾਰੇ ਜ਼ਿਕਰਯੋਗਕਾਰਜ ਕੀਤੇ ਹਨ।

LEAVE A REPLY