2ਨਵੀਂ ਦਿੱਲੀ— ਦੀਵਾਲੀ ‘ਤੇ ਭਾਰਤ ‘ਚ ਚੀਨੀ ਸਮਾਨ ਦਾ ਬਾਈਕਾਟ ਕਰਨ ਲਈ ਕੁਝ ਹਲਕਿਆਂ ‘ਤੋਂ ਆ ਰਹੇ ਸੱਦੇ ਦੇ ਬਾਅਦ ਚੀਨ ਨੇ ਕਿਹਾ ਕਿ ਇਸ ਨਾਲ ਚੀਨ ਦੀਆਂ ਇਕਾਈਆਂ ਦਾ ਭਾਰਤ ‘ਚ ਨਿਵੇਸ਼ ਅਤੇ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਸਹਿਯੋਗ ਪ੍ਰਭਾਵਿਤ ਹੋ ਸਕਦਾ ਹੈ।
ਨਵੀਂ ਦਿੱਲੀ ‘ਚ ਚੀਨ ਦੇ ਦੂਤਘਰ ਵਲੋਂ ਜਾਰੀ ਇਕ ਬਿਆਨ ‘ਚ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਕਿਸੇ ਬਾਈਕਾਟ ਨਾਲ ਉਸ ਦੇ ਦੇਸ਼ ‘ਤੇ ਕੋਈ ਅਸਰ ਨਹੀਂ ਪਵੇਗਾ ਬਲਕਿ ਇਸ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਭਾਰਤ ਦੇ ਵਪਾਰੀਆਂ ਅਤੇ ਗਾਹਕਾਂ ਦਾ ਹੋਵੇਗਾ ਕਿਉਂਕਿ ਉਨ੍ਹਾਂ ਕੋਲ ਹੋਰ ਕੋਈ ਵਿਕਲਪ ਨਹੀਂ ਹੈ। ਚੀਨ ਨੇ ਕਿਹਾ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਵਪਾਰਕ ਦੇਸ਼ ਹੈ ਅਤੇ 2015 ‘ਚ ਉਸ ਦੀ ਬਰਾਮਦ 2276.5 ਅਰਬ ਡਾਲਰ ਦੇ ਬਰਾਬਰ ਸੀ ਅਤੇ ਭਾਰਤ ਨੂੰ ਕੀਤੀ ਗਈ ਬਰਾਮਦ ਉਸ ਦੀ ਸਿਰਫ ਦੋ ਫੀਸਦੀ ਸੀ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵਲੋਂ ਅਧਿਕਾਰਕ ਤੋਰ ‘ਤੇ ਕਿਸੇ ਬਾਈਕਾਟ ਦੀ ਗੱਲ ਨਹੀਂ ਕਹੀ ਗਈ ਪਰ ਖੁਦਰਾ ਵਪਾਰੀਆਂ ਦੇ ਸੰਗਟਨ ਨੇ ਹਾਲ ਹੀ ‘ਚ ਕਿਹਾ ਸੀ ਕਿ ਇਸ ਦੀਵਾਲੀ ਚੀਨੀ ਸਮਾਨ ਦੀ ਬਰਾਮਦ ‘ਚ 30 ਫੀਸਦੀ ਤੱਕ ਦੀ ਗਿਰਾਵਟ ਆਈ ਹੈ। ਭਾਰਤ-ਪਾਕਿਸਤਾਨ ਦੇ ਵਿਚਕਾਰ ਮੌਜੂਦਾ ਤਣਾਅ ਅਤੇ ਇਸ ਦੇ ਵਿਚਕਾਰ ਚੀਨ ਦੇ ਝੁਕਾਅ ਕਾਰਨ ਭਾਰਤ ਦੇ ਵੱਖ-ਵੱਖ ਹਿੱਸਿਆਂ ‘ਚ ਚੀਨੀ ਸਮਾਨ ਦੇ ਬਾਈਕਾਟ ਦੀ ਗੱਲ ਉੱਠੀ ਹੈ। ਚੀਨ ਆਪਣੇ ਸਸਤੇ ਸਮਾਨ ਦੇ ਨਾਲ ਦੁਨੀਆ ਦੇ ਬਜ਼ਾਰ ‘ਚ ਵੱਡੀ ਜਗ੍ਹਾ ਬਣਾ ਚੁੱਕਾ ਹੈ।

LEAVE A REPLY