4ਨਵੀਂ ਦਿੱਲੀ— ਜਿੱਥੇ ਭਾਰਤ ਵਰਗੇ ਦੇਸ਼ਾਂ ‘ਚ ਪੈਟਰੋਲ ਦੀਆਂ ਕੀਮਤਾਂ 77 ਰੁਪਏ ਅਤੇ 81 ਰੁਪਏ ਪ੍ਰਤੀ ਲੀਟਰ ਵਿਚਕਾਰ ਹਨ, ਉੱਥੇ ਹੀ ਦੁਨੀਆ ‘ਚ ਕੁਝ ਅਜਿਹੇ ਦੇਸ਼ ਵੀ ਹਨ ਜਿੱਥੇ ਪੈਟਰੋਲ ਪਾਣੀ ਨਾਲੋਂ ਵੀ ਸਸਤਾ ਹੈ। ਭਾਰਤ ‘ਚ ਪੈਟਰੋਲ ਦੀਆਂ ਕੀਮਤਾਂ 2009 ਤੋਂ ਬਾਅਦ ਜ਼ਿਆਦਾ ਵਧਣੀਆਂ ਸ਼ੁਰੂ ਹੋਈਆਂ ਹਨ। ਇਨ੍ਹਾਂ ਕੀਮਤਾਂ ਦਾ ਜ਼ਿਆਦਾ ਅਸਰ ਦੋ-ਪਹੀਆ ਵਾਹਨਾਂ ਦੇ ਨਾਲ-ਨਾਲ ਮਹਿੰਗਾਈ ‘ਤੇ ਵੀ ਹੋਇਆ ਹੈ।
ਜਦੋਂ ਭਾਰਤ ‘ਚ ਕੀਮਤਾਂ ਰਿਕਾਰਡ ‘ਤੇ ਹਨ, ਅਜਿਹੇ ‘ਚ ਦੁਨੀਆ ਦੇ ਹੋਰ ਦੇਸ਼ਾਂ ‘ਚ ਪੈਟਰੋਲ ਦੀਆਂ ਕੀਮਤਾਂ ਜਾਣਨਾ ਦਿਲਚਸਪ ਹੋਵੇਗਾ। ਇਨ੍ਹਾਂ ਕੀਮਤਾਂ ‘ਚ ਥੋੜਾ-ਬਹੁਤ ਫਰਕ ਹੋ ਸਕਦਾ ਹੈ। ਵੈਨਜ਼ੂਏਲਾ ‘ਚ ਸਭ ਤੋਂ ਸਸਤਾ ਪੈਟਰੋਲ ਮਿਲਦਾ ਹੈ, ਜਿਸ ਦੀ ਕੀਮਤ ਲਗਭਗ 2 ਰੁਪਏ ਪ੍ਰਤੀ ਲੀਟਰ ਹੈ। ਵੈਨਜ਼ੂਏਲਾ ਤੇਲ ਸਮੂਹ ਦੇਸ਼ ਓਪੇਕ ਦਾ 5ਵਾਂ ਵੱਡਾ ਮੈਂਬਰ ਹੈ। ਦੂਜੇ ਨੰਬਰ ‘ਤੇ ਸਸਤਾ ਪੈਟਰੋਲ ਸਾਊਦੀ ਅਰਬ ‘ਚ ਮਿਲਦਾ ਹੈ, ਜਿਸ ਦੀ ਕੀਮਤ ਲਗਭਗ 10 ਰੁਪਏ ਪ੍ਰਤੀ ਲੀਟਰ ਹੈ, ਸਾਊਦੀ ਅਰਬ ‘ਚ ਦੁਨੀਆ ਦਾ 20 ਫੀਸਦੀ ਤੇਲ ਭੰਡਾਰ ਮੌਜੂਦ ਹੈ। ਅਗਲਾ ਨੰਬਰ ਲੀਬੀਆ ਦਾ ਹੈ ਜਿੱਥੇ ਪੈਟਰੋਲ ਤਕਰੀਬਨ 9 ਰੁਪਏ ਪ੍ਰਤੀ ਲੀਟਰ ਹੈ। ਤੁਰਕੇਮਨਿਸਤਾਨ ‘ਚ 10.46 ਪ੍ਰਤੀ ਲੀਟਰ, ਬਹਿਰੀਨ ‘ਚ 11.31 ਅਤੇ ਕੁਵੈਤ ‘ਚ 12.18 ਰੁਪਏ ਪ੍ਰਤੀ ਲੀਟਰ ਪੈਟਰੋਲ ਵਿਕਦਾ ਹੈ।

LEAVE A REPLY