ਸੁਪਰੀਮ ਕੋਰਟ ਵੱਲੋਂ ਸੋਨੀਆ ਗਾਂਧੀ ਖਿਲਾਫ ਪਟੀਸ਼ਨ ‘ਤੇ ਸੁਣਵਾਈ ਮੁਅੱਤਲੀ

7ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਨਾਗਰਿਕਾ ਅਤੇ 2014 ਦੀਆਂ ਚੋਣਾਂ ‘ਚ ਫਿਰਕੂ ਕਾਰਡ ਖੇਡਣ ਨੂੰ ਲੈ ਕੇ ਰਾਏਬਰੇਲੀ ਲੋਕ ਸਭਾ ਸੀਟ ‘ਤੇ ਉਨ੍ਹਾਂ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਸੁਣਵਾਈ ਵੀਰਵਾਰ ਨੂੰ ਮੁਅੱਤਲੀ ਕਰ ਦਿੱਤੀ ਗਈ। ਜਸਟਿਸ ਏ. ਆਰ. ਦਵੇ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਸੱਤ ਜੱਜਾਂ ਦੀ ਸੰਵਿਧਾਨ ਬੈਂਚ ਜਾਤੀ ਅਤੇ ਧਰਮ ਆਦਿ ਦੇ ਨਾਂ ‘ਤੇ ਚੋਣਾਂ ਲੜਨ ਦੇ ਮਾਮਲਿਆਂ ਦੀ ਸੁਣਵਾਈ ਕਰ ਰਹੀ ਹੈ ਅਤੇ ਇਸ ਸਮੇਂ ਇਸ ਮਾਮਲੇ ‘ਚ ਕੋਈ ਵੀ ਸੁਣਵਾਈ ਕੀਤੀ ਜਾਣੀ ਸਹੀ ਨਹੀਂ ਹੈ।
ਪਟੀਸ਼ਨਕਾਰ ਰਾਕੇਸ਼ ਸਿੰਘ ਦੀ ਦਲੀਲ ਹੈ ਕਿ ਸ਼੍ਰੀਮਤੀ ਗਾਂਧੀ ਕੋਲ ਦੋਹਰੀ ਨਾਗਰਿਕਤਾ ਹੈ। ਉਹ ਜਨਮ ਤੋਂ ਇਤਾਲਵੀ ਨਾਗਰਿਕ ਹੈ ਅਤੇ ਇਟਲੀ ਦਾ ਕਾਨੂੰਨ ਦੋਹਰੀ ਨਾਗਰਿਕਤਾ ਦੀ ਆਗਿਆ ਨਹੀਂ ਦਿੰਦਾ ਹੈ। ਪਟੀਸ਼ਨਕਾਰ ਨੇ ਕਾਂਗਰਸ ਪ੍ਰਧਾਨ ਦੀ ਚੋਣ ਰੱਦ ਕਰਨ ਦੀ ਮੰਗ ਕੀਤੀ ਹੈ। ਉਸ ਦਾ ਇਹ ਵੀ ਦਾਅਵਾ ਹੈ ਕਿ ਸ਼੍ਰੀਮਤੀ ਗਾਂਧੀ ਨੇ ਚੋਣਾਂ ਤੋਂ ਪਹਿਲਾਂ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਰਾਹੀਂ ਕਥਿਤ ਰੂਪ ‘ਚ ਮੁਸਲਮਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਉਨ੍ਹਾਂ ਦੀ ਵੋਟ ਕਰਨ। ਪਟੀਸ਼ਨਕਾਰ ਨੇ ਪਹਿਲਾਂ ਇਲਾਹਾਬਾਦ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ ਸੀ ਪਰ ਹਾਈ ਕੋਰਟ ਨੇ 11 ਜੁਲਾਈ ਨੂੰ ਜੁਰਮਾਨਾ ਲਗਾਉਂਦੇ ਹੋਏ ਪਟੀਸ਼ਨ ਇਹ ਕਹਿ ਕੇ ਖਾਰਜ ਕਰ ਦਿੱਤੀ ਸੀ ਕਿ ਇਸ ‘ਚ ਸਬੂਤਾਂ ਦੀ ਕਮੀ ਹੈ। ਇਸ ਤੋਂ ਬਾਅਦ ਉਸ ਨੇ ਸੁਪਰੀਮ ਕੋਰਟ ਦਾ ਰੁੱਖ ਕੀਤਾ ਸੀ।

LEAVE A REPLY