ਦੀਵਾਲੀ ‘ਤੇ ਪੀ.ਐੱਮ. ਮੋਦੀ ਨੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਦਿੱਤਾ ਇਹ ਵਧੀਆ ਤੋਹਫਾ

5ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੀਵਾਲੀ ਦੇ ਇਸ ਖਾਸ ਮੌਕੇ ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਨੂੰ ਇਕ ਵਧੀਆ ਤੋਹਫਾ ਦੇਣ ਦਾ ਐਲਾਨ ਕੀਤਾ ਹੈ। ਮੋਦੀ ਕੈਬਨਿਟ ਨੇ 500 ਕਰੋੜ ਦੇ ਪ੍ਰਧਾਨ ਮੰਤਰੀ ਬਾਗਵਾਨੀ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ। 2014-15 ‘ਚ ਆਏ ਜੰਮੂ-ਕਸ਼ਮੀਰ ‘ਚ ਭਿਆਨਕ ਹੜ੍ਹ ਕਾਰਨ ਇਹ ਕਦਮ ਚੁੱਕਿਆ ਗਿਆ। ਇਸ ਹੜ੍ਹ ਕਾਰਨ ਨਾ ਜਾਣੇ ਕਿੰਨੇ ਲੋਕਾਂ ਦੇ ਬਾਗਵਾਨੀ ਅਤੇ ਖੇਤ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ। ਉਸ ਹੀ ਚੀਜ਼ ਦੀ ਭਰਪਾਈ ਲਈ ਅਜਿਹਾ ਕੀਤਾ ਜਾ ਰਿਹਾ ਹੈ।
ਮੋਦੀ ਕੈਬਨਿਟ ਨੇ ਜਦੋਂ ਇੰਨਾ ਵੱਡਾ ਫੈਸਲਾ ਸੁਣਾਇਆ ਤਾਂ ਉਸ ਸਮੇਂ ਸਰਕਾਰੀ ਕਰਮਚਾਰੀਆਂ ਲਈ 2 ਫੀਸਦੀ ਮਹਿੰਗਾਈ ਭੱਤੇ ਨੂੰ ਵੀ ਸਰਕਾਰ ਵੱਲੋਂ ਮਨਜ਼ੂਰੀ ਮਿਲ ਗਈ ਸੀ। ਮੋਦੀ ਜੀ ਦੇ ਇਸ ਬਿਹਤਰਾਨੀ ਕਦਮ ਨੂੰ ਲੋਕਾਂ ਨੇ ਇਕ ਤਰ੍ਹਾਂ ਨਾਲ ਦੀਵਾਲੀ ਦੇ ਤੋਹਫੇ ਦੇ ਤੌਰ ‘ਤੇ ਦੇਖਿਆ ਹੈ। ਇਸ ਤੋਂ ਪਹਿਲਾਂ ਵੀ ਮੋਦੀ ਨੇ ਜੰਮੂ-ਕਸ਼ਮੀਰ ਦੇ ਲੋਕਾਂ ਲਈ ਮਦਦ ਦਾ ਐਲਾਨ ਕੀਤਾ ਸੀ।

LEAVE A REPLY