00ਚੰਡੀਗਡ਼ -ਸੰਗਰੂਰ ਤੋਂ  ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਨੇ ਪੰਜਾਬ ਇਨਵੈਸਟਰਜ਼ ਸਮਿਟ ਵਿੱਚ 1.12 ਲੱਖ ਕਰੋਡ਼ ਰੁਪਏ ਦਾ ਨਿਵੇਸ਼ ਹੋਣ ਦੀ ਦਾਅਵਾ ਕੀਤਾ ਸੀ, ਪਰ ਜੋ ਨਿਵੇਸ ਹੋਇਆ ਹੈ, ਉਸਤੋਂ ਜਾਪਦਾ ਹੈ ਕਿ ਸੁਖਬੀਰ ਬਾਦਲ ਦੇ ਇਹ ਦਾਅਵੇ ਸਿਰਫ ਜੁਮਲੇ ਸਾਬਿਤ ਹੋਏ ਹਨ। ਮਾਨ ਨੇ ਕਿਹਾ ਕਿ ਸਮਿਟ ਵੇਲੇ 391 ਸਨਅਤਕਾਰ ਨਿਵੇਸ਼ ਕਰਨਾ ਚਾਹੁੰਦੇ ਸਨ, ਪਰ ਬਾਦਲ ਸਰਕਾਰ ਦੀ ਅਜਿਹੀ ਮਾਡ਼ੀ ਕਾਰਗੁਜਾਰੀ ਰਹੀ ਹੈ ਕਿ 391 ਨਿਵੇਸ਼ਕਾਂ ਵਿੱਚੋਂ ਸਿਰਫ 42 ਨਿਵੇਸ਼ਕ ਹੀ ਅੱਗੇ ਆਏ ਹਨ ਅਤੇ ਉਨਾਂ ਨੇ ਵੀ ਬਹੁਤ ਥੋਡ਼ਾ ਨਿਵੇਸ਼ ਕੀਤਾ ਹੈ।
ਮਾਨ ਨੇ ਦੋਸ਼ ਲਗਾਇਆ ਕਿ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਉਦਯੋਗਾਂ ਨੂੰ ਢਾਅ ਲੱਗੀ ਹੈ, ਜਿਸ ਕਾਰਨ ਪੰਜਾਬ ਅੰਦਰ ਨਿਵੇਸ਼ ਕਰਨ ਤੋਂ ਨਿਵੇਸ਼ਕ ਪਾਸਾ ਵੱਟ ਰਹੇ ਹਨ।  ਉਨਾਂ ਕਿਹਾ ਕਿ ਸੂਬੇ ਵਿੱਚ ਨਿਵੇਸ਼ ਹੋਣਾ ਤਾਂ ਦੂਰ ਦੀ ਗੱਲ, ਇੱਥੇ ਜੋ ਮੌਜੂਦਾ ਇੰਡਸਟਰੀ ਹੈ, ਉਹ ਵੀ ਬੰਦ ਹੋਣ ਕਿਨਾਰੇ ਹੈ। ਕਈ ਸਨਤਕਾਰ ਤਾਂ ਆਪਣੇ ਕਾਰੋਬਾਰ ਨੂੰ ਸੂਬੇ ਵਿੱਚੋਂ ਸਮੇਟ ਦੇ ਹੋਰਨਾਂ ਸੂਬਿਆਂ ਵਿੱਚ ਚਲੇ ਗਏ ਹਨ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਸਨਅਤਕਾਰਾਂ ਨੂੰ ਇੱਕ ਸੁਖਾਵਾਂ ਮਾਹੌਲ ਦਿੱਤਾ ਜਾਵੇਗਾ ਅਤੇ ਇਸਦੇ ਲਈ ਹੀ ਪਾਰਟੀ ਵੱਲੋਂ ਵੱਖਰੇ ਤੌਰ ‘ਤੇ ਵਪਾਰ, ਉਦਯੋਗ ਅਤੇ ਟਰਾਂਸਪੋਰਟ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ।

LEAVE A REPLY