01ਨਵੀਂ ਦਿੱਲੀ— ਸੂਚਨਾ ਅਤੇ ਪ੍ਰਸਾਰਣ ਮੰਤਰੀ ਐੱਮ. ਵੈਂਕਈਆ ਨਾਇਡੂ ਨੇ ਕਿਹਾ ਕਿ ਸਰਕਾਰ ਨੇ ਪਾਕਿਸਤਾਨੀ ਕਲਾਕਾਰਾਂ ਦੇ ਭਾਰਤ ‘ਚ ਕੰਮ ਕਰਨ ਨੂੰ ਲੈ ਕੇ ਕੋਈ ਪਾਬੰਦੀ ਨਹੀਂ ਲਾਈ ਹੈ ਪਰ ਫਿਲਮ ਨਿਰਮਾਤਾਵਾਂ ਨੂੰ ਉਨ੍ਹਾਂ ਨੂੰ ਕੰਮ ਦਿੰਦੇ ਸਮੇਂ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ। ਨਾਇਡੂ ਨੂੰ ਇਹ ਵੀ ਲੱਗਦਾ ਹੈ ਕਿ ‘ਏ ਦਿਲ ਹੈ ਮੁਸ਼ਕਲ’ ਅਤੇ ਐੱਮ.ਐੱਨ.ਐੱਸ. ਦਰਮਿਆਨ ਵਿਚੋਲਗੀ ਕਰਨ ਵਾਲੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਰਨਾਂਡੀਜ ਨੇ ਫੌਜ ਕਲਿਆਣ ਫੰਡ ‘ਚ ਨਿਰਮਾਤਾਵਾਂ ਨੂੰ 5 ਕਰੋੜ ਰੁਪਏ ਜਮਾ ਕਰਨ ਲਈ ਕਹੇ ਜਾਣ ਦੇ ਮਾਮਲੇ ‘ਚ ਕੁਝ ਗਲਤ ਨਹੀਂ ਕੀਤਾ ਜਾਂ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਸੀ।
ਨਾਇਡੂ ਦਾ ਕਹਿਣਾ ਹੈ ਕਿ ਉਹ ਦੂਜੇ ਦੇਸ਼ਾਂ ਦੇ ਕਲਾਕਾਰਾਂ ਦੇ ਭਾਰਤ ‘ਚ ਕੰਮ ਕਰਨ ‘ਤੇ ਰੋਕ ਲਾਉਣ ਦੇ ਪੱਖ ‘ਚ ਨਹੀਂ ਹਨ ਪਰ ਜਦੋਂ ਗੁਆਂਢੀ ਦੇਸ਼ ਵੱਲੋਂ ‘ਅਸਿੱਧੇ ਯੁੱਧ’ ਚਲਾਇਆ ਜਾ ਰਿਹਾ ਹੈ ਤਾਂ ਫਿਲਮ ਨਿਰਮਾਤਾਵਾਂ ਨੂੰ ਸਥਿਤੀ ਨੂੰ ਧਿਆਨ ‘ਚ ਰੱਖਣਾ ਚਾਹੀਦਾ। ਉਨ੍ਹਾਂ ਨੇ ਕਿਹਾ,”ਲੋਕਾਂ ਦਾ ਕਹਿਣਾ ਹੈ ਕਿ ਕਲਾ ਦੀ ਕੋਈ ਸੀਮਾ ਨਹੀਂ ਹੈ। ਹਾਂ, ਕਲਾ ਦੀ ਕੋਈ ਸੀਮਾ ਨਹੀਂ ਹੁੰਦੀ ਪਰ ਦੇਸ਼ ਦੀਆਂ ਸਰਹੱਦਾਂ ਹੁੰਦੀਆਂ ਹਨ। ਉਸ ਨੂੰ ਧਿਆਨ ‘ਚ ਰੱਖਣਾ ਚਾਹੀਦਾ।”
ਨਾਇਡੂ ਨੇ ਕਿਹਾ ਕਿ ਕਲਾਕਾਰਾਂ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਣ। ਉਨ੍ਹਾਂ ਨੇ ਕਿਹਾ,”ਤੁਹਾਨੂੰ ਮਨ ‘ਚ ਸਥਿਤੀ ਨੂੰ ਸਮਝਣਾ ਹੋਵੇਗਾ। ਆਮ ਸਮੇਂ ‘ਚ ਹਾਂ।” ਮੰਤਰੀ ਨੇ ਕਿਹਾ,”ਪਰ ਅਜਿਹੀ ਸਥਿਤੀ ‘ਚ ਜਦੋਂ ਅਸਿੱਧਾ ਯੁੱਧ ਚੱਲ ਰਿਹਾ ਹੋਵੇ ਅਤੇ ਤੁਹਾਡਾ ਗੁਆਂਢੀ ਨਿਯਮਿਤ ਤੌਰ ‘ਤੇ ਅੱਤਵਾਦੀਆਂ ਨੂੰ ਉਤਸ਼ਾਹਤ ਕਰ ਕੇ ਅਤੇ ਵਿੱਤੀ ਮਦਦ ਦੇ ਕੇ ਤੁਹਾਨੂੰ ਭੜਕਾ ਰਿਹਾ ਹੋਵੇ ਅਤੇ ਹਜ਼ਾਰਾਂ ਲੋਕਾਂ ਅਤੇ ਤੁਹਾਡੇ ਜਵਾਨਾਂ ਨੂੰ ਮਾਰ ਰਿਹਾ ਹੋਵੇ, ਇਸ ਤਰ੍ਹਾਂ ਦੀ ਸਥਿਤੀ ‘ਚ ਜੇਕਰ ਤੁਸੀਂ ਇਸ ਤਰ੍ਹਾਂ ਦੀ ਚਰਚਾ ‘ਚ ਪੈਂਦੇ ਹੋ ਕਿ ਕਲਾ ਸਾਡਾ ਅਧਿਕਾਰ ਹੈ ਤਾਂ ਉਸ ਨਾਲ ਲੋਕਾਂ ਨੂੰ ਦੁਖ ਪੁੱਜੇਗਾ ਪਰ ਸਰਕਾਰ ਨੇ ਕਿਸੇ ‘ਤੇ ਕੋਈ ਰੋਕ ਨਹੀਂ ਲਾਈ ਹੈ।”

LEAVE A REPLY