ਮਿਆਂਮਾਰ ‘ਚ ਭੂਚਾਲ ਦੇ ਝਟਕੇ

5ਨਵੀਂ ਦਿੱਲੀ—ਮਿਆਂਮਾਰ ‘ਚ ਅੱਜ ਸਵੇਰੇ ਭੂਚਾਲ ਦੇ ਮਧਿਅਮ ਸ਼੍ਰੇਣੀ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭਾਰਤੀ ਮੌਸਮ ਵਿਭਾਗ ਨੇ ਦੱੱਸਿਆ ਕਿ ਸਵੇਰੇ 7.52 ਵਜੇ ‘ਤੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.0 ਮਾਪੀ ਗਈ। ਭੂਚਾਲ ਦਾ ਕੇਂਦਰ 22.8 ਡਿਗਰੀ ਉੱਤਰੀ ਅਤੇ 94.3 ਡਿਗਰੀ ਪੂਰਬੀ ਦੇਸ਼ਾਂਤਰ ‘ਤੇ ਜ਼ਮੀਨ ਤੋਂ 90 ਕਿਲੋਮੀਟਰ ਡੂੰਘਾਈ ‘ਚ ਸੀ।

LEAVE A REPLY