3ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ 2 ਵਾਰ ਵਿਧਾਇਕ ਬਣੇ ਅਵਿਨਾਸ਼ ਚੰਦਰ ਜਲਦੀ ਹੀ ਘਰ ਵਾਪਸੀ ਕਰ ਸਕਦੇ ਹਨ ਮਤਲਬ ਕਿ ਉਹ ਅਕਾਲੀ ਦਲ ਛੱਡ ਕੇ ਬਹੁਜਨ ਸਮਾਜ ਪਾਰਟੀ (ਬਸਪਾ) ‘ਚ ਜਾਣ ਦਾ ਮਨ ਬਣਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਸੰਬੰਧੀ ਅਵਿਨਾਸ਼ ਚੰਦਰ ਦੀ ਬਸਪਾ ਸੁਪਰੀਮੋ ਮਾਇਆਵਤੀ ਨਾਲ ਮੁਲਾਕਾਤ ਵੀ ਹੋ ਚੁੱਕੀ ਹੈ ਅਤੇ ਬਸਪਾ ਉਨ੍ਹਾਂ ਨੂੰ ਟਿਕਟ ਦੇਣ ਲਈ ਵੀ ਤਿਆਰ ਹੈ। ਅਸਲ ‘ਚ ਅਵਿਨਾਸ਼ ਚੰਦਰ ਫਿਲੌਰ ਤੋਂ ਵਿਧਾਇਕ ਹਨ ਅਤੇ ਉਨ੍ਹਾਂ ਦੀ ਜਗ੍ਹਾ ‘ਤੇ ਕੁਝ ਦੇਰ ਪਹਿਲਾਂ ਬਸਪਾ ਛੱਡ ਕੇ ਆਏ ਬਲਦੇਵ ਖਹਿਰਾ ਨੂੰ ਅਕਾਲੀ ਦਲ ਨੇ ਫਿਲੌਰ ਦਾ ਹਲਕਾ ਇੰਚਾਰਜ ਲਾ ਦਿੱਤਾ ਹੈ। ਇਸ ਗੱਲ ਤੋਂ ਅਵਿਨਾਸ਼ ਚੰਦਰ ਖਫਾ ਹਨ।ਅਵਿਨਾਸ਼ ਚੰਦਰ ਨੇ ਸਾਲ 2002 ‘ਚ ਕਰਤਾਰਪੁਰ ਤੋਂ ਬਸਪਾ ਦੀ ਟਿਕਟ ‘ਤੇ ਵਿਧਾਨ ਸਭਾ ਚੋਣਾਂ ਲੜੀਆਂ ਸਨ ਪਰ ਉਹ ਹਾਰ ਗਏ, ਜਿਸ ਤੋਂ ਬਾਅਦ ਉਹ ਅਕਾਲੀ ਦਲ ‘ਚ ਸ਼ਾਮਲ ਹੋ ਗਏ ਅਤੇ 2 ਵਾਰ ਵਿਧਾਇਕ ਚੁਣੇ ਗਏ। ਹਾਲਾਂਕਿ ਅਵਿਨਾਸ਼ ਚੰਦਰ ਨੇ ਮੀਡੀਆ ‘ਚ ਆਈਆਂ ਇਨ੍ਹਾਂ ਰਿਪੋਰਟਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਹੈ ਕਿ ਇਨ੍ਹਾਂ ਰਿਪੋਰਟਾਂ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬਸਪਾ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ ਅਤੇ ਉਹ ਅਕਾਲੀ ਦਲ ਪ੍ਰਤੀ ਪੂਰੀ ਤਰ੍ਹਾਂ ਈਮਾਨਦਾਰ ਹਨ।

LEAVE A REPLY