5ਨਵੀਂ ਦਿੱਲੀ :  ਜੰਮੂ-ਕਸ਼ਮੀਰ ਅਤੇ ਗੁਜਰਾਤ ‘ਚ ਸੋਮਵਾਰ ਨੂੰ ਭੁਚਾਲ ਦੇ ਦੋ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਨਾਂ ਦੀ ਤੀਬਰਤਾ ਲੜੀਵਾਰ 4.5 ਅਤੇ 3 ਮਾਪੀ ਗਈ।
ਭੂ-ਵਿਗਿਆਨ ਮੰਤਰਾਲੇ ਦੀ ਇਕ ਇਕਾਈ ਭੁਚਾਲ ਵਿਗਿਆਨ ਕੇਂਦਰ ਦੇ ਅਨੁਸਾਰ ਜੰਮੂ-ਕਸ਼ਮਾਰ ਦੇ ਬਾਰਡਰ ਨਾਲ ਲੱਗਦੇ ਇਲਾਕਿਆਂ ਸ਼ਾਮ 4.21 ਵਜੇ ਅਤੇ ਗੁਜਰਾਤ ਦੇ ਕੱਛ ਇਲਾਕੇ ‘ਚ 4.27 ਵਜੇ ਭੁਚਾਲ ਦੇ ਝਟਕੇ ਦਰਜ ਕੀਤੇ ਗਏ। ਇਸ ਘਟਨਾ ‘ਚ ਹਾਲੇ ਤੱਕ ਕਿਸੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

LEAVE A REPLY