4-copyਫਗਵਾੜਾ, (ਜਲੋਟਾ)— ਪੰਜਾਬ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ‘ਤੇ ਨੌਜਵਾਨਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਾਉਂਦੇ ਹੋਏ ਅੱਜ ਕਾਂਗਰਸ ਪਾਰਟੀ ਵੱਲੋਂ ਹਲਕਾ ਵਿਧਾਇਕ ਸੋਮ ਪ੍ਰਕਾਸ਼ ਕੈਂਥ ਦੀ ਕੋਠੀ ਦੇ ਸਾਹਮਣੇ ਘੜਾ ਭੰਨ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਫਗਵਾੜਾ ਸੀਟ ਤੋਂ ਪਾਰਟੀ ਟਿਕਟ ਦੀ ਪ੍ਰਮੁੱਖ ਦਾਅਵੇਦਾਰ ਅਤੇ ਮਹਿਲਾ ਕਾਂਗਰਸ ਪੰਜਾਬ ਦੀ ਸੂਬਾ ਮੀਤ ਪ੍ਰਧਾਨ ਬੀਬੀ ਰਾਣੀ ਸੋਢੀ ਦੀ ਅਗਵਾਈ ਹੇਠ ਸੈਂਕੜੇ ਕਾਂਗਰਸੀ ਵਰਕਰ ਉਨ੍ਹਾਂ ਦੇ ਅਰਬਨ ਅਸਟੇਟ ਗ੍ਰਹਿ ਵਿਖੇ ਇਕੱਠੇ ਹੋਏ, ਜਿਨ੍ਹਾਂ ਵਿਚ ਯੂਥ ਕਾਂਗਰਸ ਅਤੇ ਮਹਿਲਾ ਕਾਂਗਰਸ ਵਰਕਰ ਵੀ ਵੱਡੀ ਗਿਣਤੀ ‘ਚ ਸ਼ਾਮਲ ਸਨ।
ਕਾਂਗਰਸੀਆਂ ਦਾ ਇਹ ਕਾਫਲਾ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਦਾ ਹੋਇਆ ਵਿਧਾਇਕ ਸੋਮ ਪ੍ਰਕਾਸ਼ ਦੀ ਕੋਠੀ ਸਾਹਮਣੇ ਪੁੱਜਾ ਜਿਥੇ ਪੁਲਸ ਵੱਲੋਂ ਪਹਿਲਾਂ ਹੀ ਬੈਰੀਕੇਡ ਲਾ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਘੜਾ ਭੰਨਣ ਤੋਂ ਬਾਅਦ ਜ਼ੋਰਦਾਰ ਨਾਅਰੇਬਾਜ਼ੀ ਦੌਰਾਨ ਬੀਬੀ ਸੋਢੀ ਨੇ ਕਿਹਾ ਕਿ ਅੱਜ ਘੜਾ ਭੰਨ ਕੇ ਸਰਕਾਰ ਦਾ ਭੋਗ ਪਾਇਆ ਗਿਆ ਹੈ ਜੋ ਕਸਰ ਬਾਕੀ ਹੈ, ਉਹ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸੂਬੇ ਦੇ ਵੋਟਰ ਪੂਰੀ ਕਰ ਦੇਣਗੇ। ਉਨ੍ਹਾਂ ਚੋਣ ਕਮੀਸ਼ਨ ਤੋਂ ਮੰਗ ਕੀਤੀ ਕਿ ਪੰਜਾਬ ਵਿਚ ਚੋਣ ਜ਼ਾਬਤਾ ਲਾਗੂ ਕੀਤਾ ਜਾਵੇ ਕਿਉਂਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਤੋਂ ਗੁਰੇਜ਼ ਕਰੇ। ਇਸ ਮੌਕੇ ਸੂਬਾ ਕਾਂਗਰਸ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਬਲਵੀਰ ਰਾਜਾ ਸੋਢੀ, ਯੂਥ ਪ੍ਰਧਾਨ ਸੌਰਵ ਖੁੱਲ੍ਹਰ, ਬਲਾਕ ਪ੍ਰਧਾਨ ਮਹਿਲਾ ਕਾਂਗਰਸ ਪ੍ਰੇਮ ਕੌਰ ਚਾਨਾ, ਕੌਂਸਲਰ ਪਰਮਿੰਦਰ ਰਘਬੋਤਰਾ, ਮਦਨ ਲਾਲ, ਜਤਿੰਦਰ ਵਰਮਾਨੀ, ਵਿਜੇ ਸੋਂਧੀ, ਅਸ਼ੋਕ ਮਨੀਲਾ, ਤਜਿੰਦਰ ਬਾਵਾ, ਸ਼ੱਮੀ ਨਿਸ਼ਚਲ, ਵੰਦਨਾ ਸ਼ਰਮਾ, ਬਿਮਲਾ ਸੋਢੀ, ਬਿੰਦੂ, ਕਾਕਾ ਨਾਰੰਗ, ਕੇ.ਕੇ. ਸ਼ਰਮਾ, ਗੁਰਦਿਆਲ ਸੋਢੀ, ਜੋਗਾ ਸਿੰਘ, ਗਿਰੀਸ਼ ਸ਼ਰਮਾ, ਦਵਿੰਦਰ ਬੱਸੀ, ਮਨੋਜ ਲੇਖੀ, ਹਨੀ ਸੂਦ, ਵਰਿੰਦਰ ਆਨੰਦ, ਦੀਪ ਸੋਂਧੀ, ਦੀਪ ਬਾਹੀਆ, ਅਮ੍ਰਿਤ ਸੋਂਧੀ, ਮੋਨੂੰ ਘਈ, ਆਕਾਸ਼, ਰਾਹੁਲ, ਜੱਗੀ ਪ੍ਰੇਮਪੁਰਾ, ਪਾਲਾ ਰਾਵਲਪਿੰਡੀ, ਰਾਹੁਲ ਥੱਮਣ, ਉਂਕਾਰ ਸਿੰਘ ਸੰਘਾ, ਵਿੱਕੀ, ਸੋਨੂੰ, ਅਤੁੱਲ, ਰਾਜੂ, ਰਣਜੀਤ, ਬਲਜੀਤ ਅਤੇ ਬਲਜਿੰਦਰ ਆਦਿ ਵੀ ਹਾਜ਼ਰ ਸਨ।

LEAVE A REPLY