ਸ਼੍ਰੀਨਗਰ—ਕਸ਼ਮੀਰ ਘਾਟੀ ‘ਚ ਪਿਛਲੇ 24 ਘੰਟਿਆਂ ਦੇ ਅੰਦਰ ਹੀ ਅਣਜਾਣ ਲੋਕਾਂ ਨੇ ਤਿੰਨ ਸਕੂਲਾਂ ਨੂੰ ਅੱਗ ਲਗਾ ਦਿੱਤੀ। ਇਸ ਨਾਲ ਪੂਰੇ ਕਸ਼ਮੀਰ ‘ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਉੱਥੇ ਹੀ ਸਿੱਖਿਆ ਅਦਾਰੇ ਦੇ ਨੇੜੇ-ਤੇੜੇ ਸੁਰੱਖਿਆ ਦਾ ਦਾਅਵਾ ਕਰਨ ਵਾਲੇ ਅਧਿਕਾਰੀਆਂ ਦੇ ਲਈ ਇਹ ਖਤਰੇ ਦੀ ਘੰਟੀ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ ਨੂਰਬਾਗ ਇਲਾਕੇ ਦੇ ਇਕ ਸਰਕਾਰੀ ਸਕੂਲ ਨੂੰ ਅੱਜ ਸਵੇਰੇ ਕੁਝ ਲੋਕਾਂ ਨੇ ਅੱਗ ਲਗਾ ਦਿੱਤੀ। ਹਾਲਾਂਕਿ ਅੱਗ ਬੁਝਾਉਣ ਵਾਲੇ ਵਿਭਾਗ ਨੇ ਅੱਗ ‘ਤੇ ਕਾਬੂ ਪਾ ਲਿਆ ਪਰ ਅੱਗ ਬੁਝਾਉਣ ਦੇ ਦੌਰਾਨ ਇਮਾਰਤ ਪੂਰੀ ਤਰ੍ਹਾਂ ਨਾਲ ਖਰਾਬ ਹੋ ਗਈ।
ਜਾਣਕਾਰੀ ਹੈ ਕਿ ਅਨੰਤਨਾਗ ਜ਼ਿਲੇ ਦੇ ਆਸ਼ੁਮੁਕਾਮ ‘ਚ ਸਰਕਾਰੀ ਸਕੂਲ ਦੀ ਇਮਾਰਤ ਨੂੰ ਵੀ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਉੱਥੇ ਹੀ ਰਾਤ ਨੂੰ ਬਾਂਦੀਪੋਰਾ ਜ਼ਿਲੇ ‘ਚ ਸਦਰਕੋਟਬਲ ਦੇ ਸਰਕਾਰੀ ਸਕੂਲ ‘ਚ ਅੱਗ ਲੱਗ ਗਈ।