7ਹੁਸ਼ਿਆਰਪੁਰ – ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ ਦੇ ਨਿਰਦੇਸ਼ਾਂ ‘ਤੇ ਕਬੂਤਰਬਾਜ਼ ਟ੍ਰੈਵਲ ਏਜੰਟਾਂ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ ਪੁਲਸ ਨੇ 2 ਟ੍ਰੈਵਲ ਏਜੰਟਾਂ ਖਿਲਾਫ਼ ਵੱਖ-ਵੱਖ ਕੇਸ ਦਰਜ ਕੀਤੇ ਹਨ।
ਮੀਨੂੰ ਵਰਮਾ ਪਤਨੀ ਹੀਰਾ ਲਾਲ ਵਾਸੀ ਬਜਵਾੜਾ ਥਾਣਾ ਸਦਰ ਨੇ ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਟ੍ਰੈਵਲ ਏਜੰਟ ਨਵੀਨ ਗਿਰੀ ਉਰਫ ਸਵੀਨ ਗਿਰੀ ਪੁੱਤਰ ਪ੍ਰਸ਼ੋਤਮ ਗਿਰੀ ਵਾਸੀ ਅਰੋੜਾ ਕਾਲੋਨੀ ਬਜਵਾੜਾ ਨਾਲ 3 ਫਰਵਰੀ 2016 ਨੂੰ ਵਿਦੇਸ਼ ਭੇਜਣ ਲਈ 2 ਲੱਖ ਰੁਪਏ ‘ਚ ਗੱਲ ਕੀਤੀ ਸੀ। ਦੋਸ਼ੀ ਨੇ ਉਸਨੂੰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਜ਼ਿਲਾ ਪੁਲਸ ਮੁਖੀ ਦੇ ਹੁਕਮ ‘ਤੇ ਡੀ. ਐੱਸ. ਪੀ. ਸਿਟੀ ਸਮੀਰ ਵਰਮਾ ਵੱਲੋਂ ਮਾਮਲੇ ਦੀ ਜਾਂਚ ਉਪਰੰਤ ਪੁਲਸ ਨੇ ਕੇਸ ਦਰਜ ਕਰ ਲਿਆ ਹੈ।
ਇਕ ਹੋਰ ਕੇਸ ਥਾਣਾ ਦਸੂਹਾ ਦੀ ਪੁਲਸ ਨੇ ਹਰਮਿੰਦਰ ਕੌਰ ਪਤਨੀ ਸੰਤੋਖ ਸਿੰਘ ਵਾਸੀ ਪਿੰਡ ਟੇਰਕਿਆਣਾ ਦੀ ਸ਼ਿਕਾਇਤ ‘ਤੇ ਵਿਜੇਪਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਖੁੱਡਾ ਥਾਣਾ ਟਾਂਡਾ ਖਿਲਾਫ਼ ਧਾਰਾ 420 ਤਹਿਤ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਸੀ ਕਿ 5 ਅਗਸਤ 2013 ਨੂੰ ਦੋਸ਼ੀ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 1.80 ਲੱਖ ਰੁਪਏ ਦੀ ਠੱਗੀ ਮਾਰੀ ਸੀ। ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਦਸੂਹਾ ਵੱਲੋਂ ਕੀਤੇ ਜਾਣ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।

LEAVE A REPLY