8ਸ਼੍ਰੀਨਗਰ — ਕਸ਼ਮੀਰ ਵਿਚ ਜਾਰੀ ਹਿੰਸਾ ਦੌਰਾਨ ਰਾਸ਼ਟਰ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਸਰਕਾਰੀ ਕਰਮਚਾਰੀਆਂ ਨੂੰ ਬਰਖਾਸਤ ਕੀਤੇ ਜਾਣ ਦੇ ਵਿਰੋਧ ਵਿਚ ਅਵਾਮੀ ਅਤਿਹਾਦ ਪਾਰਟੀ (ਏ. ਆਈ. ਪੀ.) ਵਲੋਂ ਸਕੱਤਰੇਤ ਘਿਰਾਓ ਦੀ ਕੋਸ਼ਿਸ਼ ਅੱਜ ਸੁਰੱਖਿਆ ਦਸਤਿਆਂ ਨੇ ਨਾਕਾਮ ਕਰ ਦਿੱਤੀ। ਏ. ਆਈ. ਪੀ. ਦੇ ਮੁਖੀ ਅਤੇ ਲੰਗੇਟ ਦੇ ਆਜ਼ਾਦ ਵਿਧਾਇਕ ਇੰਜੀ. ਸ਼ੇਖ ਅਬਦੁਲ ਰਸ਼ੀਦ ਦੀ ਅਗਵਾਈ ‘ਚ ਪਾਰਟੀ ਵਰਕਰ ਜਹਾਂਗੀਰ ਚੌਕ ਤਕ ਆ ਗਏ। ਸਕੱਤਰੇਤ ਵੱਲ ਪ੍ਰਦਰਸ਼ਨਕਾਰੀਆਂ ਨੂੰ ਜਾਣ ਤੋਂ ਰੋਕਣ ਲਈ ਇਥੇ ਵੱਡੀ ਗਿਣਤੀ ਵਿਚ ਸੁਰੱਖਿਆ ਦਸਤਿਆਂ ਦੀ ਤਾਇਨਾਤੀ ਕੀਤੀ ਗਈ ਸੀ। ਪ੍ਰਦਰਸ਼ਨਕਾਰੀਆਂ ਨੇ ਜਦੋਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਸਕੱਤਰੇਤ ਵੱਲ ਵਧਣ ਲੱਗੇ ਤਾਂ ਸੁਰੱਖਿਆ ਦਸਤਿਆਂ ਨੇ ਰਸ਼ੀਦ ਸਣੇ ਕਈ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ। ਖੁਫੀਆ ਵਿਭਾਗ ਨੇ ਰਾਸ਼ਟਰ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਹੋਣ ਵਾਲੇ 40 ਲੋਕਾਂ ਦੀ ਸੂਚੀ ਬਣਾਈ ਹੈ।

LEAVE A REPLY