ਸੁਪਰੀਮ ਕੋਰਟ ਨੇ ਆਸਾਰਾਮ ਦੀ ਜਮਾਨਤ ਅਰਜ਼ੀ ਫਿਰ ਕੀਤੀ ਖਾਰਿਜ

6ਨਵੀਂ ਦਿੱਲੀ :  ਸੁਪਰੀਮ ਕੋਰਟ ਨੇ ਨਬਾਲਿਗ ਨਾਲ ਬਲਾਤਕਾਰ ਦੇ ਦੋਸ਼ ‘ਚ ਜੇਲ ‘ਚ ਬੰਦ ਪ੍ਰਚਾਰਕ ਆਸਾਰਾਮ ਨੂੰ ਅੰਤਰਿਮ ਜਮਾਨਤ ‘ਤੇ ਦੇਣ ਤੋਂ ਸੋਮਵਾਰ ਨੂੰ ਫਿਰ ਇਨਕਾਰ ਕਰ ਦਿੱਤਾ ਹੈ। ਜਸਟਿਸ ਏ. ਕੇ. ਸਿਕਰੀ ਅਤੇ ਜਸਟਿਸ ਐੱਨ. ਵੀ. ਰਮੰਨਾ ਦੀ ਬੈਂਚ ਨੇ ਆਸਾਰਾਮ ਦੀ ਅੰਤਰਿਮ ਜਮਾਨਤ ਪਟੀਸ਼ਨ ਠੁਕਰਾ ਦਿੱਤੀ। ਆਸਾਰਾਮ ਦੇ ਵਕੀਲ ਨੇ ਆਪਣੇ ਕਲਾਇੰਟ ਦੀ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਇਕ ਮਹੀਨੇ ਦੀ ਅੰਤਰਿਮ ਜਮਾਨਤ ਦੇਣ ਦੀ ਪਟੀਸ਼ਨ ਦਾਖਲ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਇਸ ਨੂੰ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿੱਤਾ। ਕੋਰਟ ਨੇ ਆਸਾਰਾਮ ਦੀ ਜਮਾਨਤ ਦੀ ਅਰਜ਼ੀ ‘ਤੇ ਗੁਜਰਾਤ ਸਰਕਾਰ ਤੋਂ ਜਵਾਬ ਮੰਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 21 ਨਵੰਬਰ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਆਸਾਰਾਮ ਆਪਣੀ ਖਰਾਬ ਸਿਹਤ ਦਾ ਹਵਾਲਾ ਦੇ ਕੇ ਕਈ ਵਾਰ ਜਮਾਨਤ ਦੇਣ ਦੀ ਅਪੀਲ ਕਰ ਚੁੱਕੇ ਹਨ, ਜਿਸ ਨੂੰ ਕੋਰਟ ਖਾਰਿਜ ਕਰਦਾ ਰਿਹਾ ਹੈ। ਆਸਾਰਾਮ ਅਤੇ ਉਸ ਦੇ ਪੁੱਤਰ ਨਰਾਇਣ ਸਾਈ ‘ਤੇ ਦੋ ਭੈਣਾਂ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ।

LEAVE A REPLY