ਮਣੀਪੁਰ: ਸੀ. ਐੱਮ. ਇਬੋਬੀ ‘ਤੇ ਹਮਲਾ, 1 ਪੁਲਸ ਕਰਮਚਾਰੀ ਜ਼ਖਮੀ

2ਮਣੀਪੁਰ :  ਮਣੀਪੁਰ ਦੇ ਮੁੱਖ ਮੰਤਰੀ ਅੋਕਰਾਮ ਇਬੋਬੀ ‘ਤੇ ਇਕ ਸ਼ੱਕੀ ਅੱਤਵਾਦੀਆਂ ਨੇ ਗੋਲੀਬਾਰੀ ਕਰ ਦਿੱਤੀ। ਇਬੋਬੀ ਇਸ ਹਮਲੇ ‘ਚ ਬਾਲ-ਬਾਲ ਬੱਚ ਗਏ ਹਨ। ਇਹ ਗੋਲੀਬਾਰੀ ਉਸ ਸਮੇਂ ਕੀਤੀ ਗਈ ਜਦੋਂ ਉਹ ਉਖਰੁਲ ਹੈਲੀਪੈਡ ‘ਤੇ ਆਪਣੇ ਹੈਲੀਕਾਪਟਰ ‘ਚੋਂ ਬਾਹਰ ਆਏ। ਸੀ. ਆਈ. ਡੀ. ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਜਿਸ ਸਮੇਂ ਹੈਲੀਕਾਪਟਰ ਤੋਂ ਉੱਤਰ ਕੇ ਬਾਹਰ ਆਏ ਅਤੇ ਸਰਕਾਰੀ ਅਧਿਕਾਰੀ ਉਨ੍ਹਾਂ ਦਾ ਸਵਾਗਤ ਕਰ ਰਹੇ ਸਨ, ਉਸ ਸਮੇਂ ਅੱਤਵਾਦੀਆਂ ਵਲੋਂ ਕੀਤੀ ਗਈ ਗੋਲਬਾਰੀ ‘ਚ ਮਣੀਪੁਰ ਰਾਈਫਲਜ਼ ਦਾ ਇਕ ਜਵਾਨ ਜ਼ਖਮੀ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਹੈਲੀਕਾਪਟਰ ਨੇ ਤੁਰੰਤ ਉੱਡਾਣ ਭਰੀ ਅਤੇ ਚਿਨਗਈ ਵਲ ਚਲਾ ਗਿਆ ਪਰ ਵਿਰੋਧ ਪ੍ਰਦਰਸ਼ਨ ਕਾਰਨ ਦੂਰ-ਦੁਰਾਡੇ ਦੇ ਪਿੰਡਾਂ ‘ਚ ਇਸ ਨੂੰ ਹੇਠਾਂ ਨਹੀਂ ਉਤਾਰਿਆ ਜਾ ਸਕਿਆ। ਸੂਤਰਾਂ ਨੇ ਦੱਸਿਆ ਕਿ ਉਦੋਂ ਮੁੱਖ ਮੰਤਰੀ ਨੇ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ ਅਤੇ ਸੂਬੇ ਦੀ ਰਾਜਧਾਨੀ ਵਾਪਸ ਚਲੇ ਗਏ, ਜਿਥੇ ਉਨ੍ਹਾਂ ਨੇ ਕੈਬਨਿਟ ਦੀ ਇਕ ਸੰਕਟ ਬੈਠਕ ਬੁਲਾਈ। ਉਖਰੁਲ ਜ਼ਿਲੇ ਦੇ ਹੁਨਫੁੰਗ ਅਤੇ ਚਿਨਗਈ ਪਿੰਡ ‘ਚ ਮੁੱਖ ਮੰਤਰੀ ਦੇ ਕਈ ਪ੍ਰੋਗਰਾਮ ਸਨ। ਹੁਨਫੁੰਗ ਨੇ ਇਬੋਬੀ ਨੂੰ ਇਕ ਬਿਜਲੀ ਸਬ-ਸਟੇਸ਼ਨ ਤੋਂ ਇਲਾਵਾ 100 ਬਿਸਤਰਿਆਂ ਵਾਲੇ ਉਖਰੁਲ ਜ਼ਿਲਾ ਹਸਪਤਾਲ ਦਾ ਉਦਘਾਟਨ ਕਰਨਾ ਸੀ। ਨਾਗਰਿਕ (ਸਿਵਲ) ਸਮਾਜ ਦੇ ਸੰਗਠਨਾਂ ਨੇ ਬੰਦ ਦੀ ਬੇਨਤੀ ਕੀਤੀ ਸੀ ਅਤੇ ਹੈਲੀਪੈਡ ਤੋਂ ਹੁਨਫੁੰਗ ਦੇ 3 ਕਿਲੋਮੀਟਰ ਲੰਬੇ ਰਸਤੇ ‘ਤੇ ਨਾਕਾਬੰਦੀ ਕਰ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ 2 ਵਾਹਨਾਂ ‘ਚ ਅੱਗ ਲਗਾ ਦਿੱਤੀ ਸੀ। ਪੁਲਸ ਨੇ ਦੱਸਿਆ ਕਿ ਅੱਜ ਤੜਕੇ, ਨਵੇਂ ਬਣੇ ਹਸਪਤਾਲ ਨੇੜੇ ਉਸ ਦੇ ਉਦਘਾਟਨ ਤੋਂ ਪਹਿਲਾਂ ਇੰਡੀਅਨ ਰਿਜ਼ਰਵ ਬਟਾਲੀਅਨ ਦੇ ਇਕ ਜਵਾਨ ਨੂੰ ਸ਼ੱਕੀ ਅੱਤਵਾਦੀਆਂ ਨੇ ਬੰਬ ਹਮਲੇ ‘ਚ ਛਰਰੇ ਲੱਗ ਗਏ ਅਤੇ ਉਹ ਜ਼ਖਮੀ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਹਸਪਤਾਲ ‘ਤੇ 2 ਬੰਬ ਸੁੱਟੇ ਗਏ। ਪੂਰੇ ਇਲਾਕੇ ‘ਚ ਤਣਾਅ ਹੈ।

LEAVE A REPLY