4ਜੈਪੁਰ:  ਜੈਪੁਰ ਦੇ ਸਾਂਗਾਨੇਰ ਸਦਰ ਥਾਣਾ ਖੇਤਰ ਸਥਿਤ ਸੀਤਾਪੁਰਾ ਉਦਯੋਗਿਕ ਖੇਤਰ ‘ਚ ਹਸਤਕਲਾ ਦਾ ਸਾਮਾਨ ਬਣਾਉਣ ਵਾਲੀ ਇਕ ਹੈਂਡੀਕਰਾਫਟ ਫੈਕਟਰੀ ‘ਚ ਅੱਜ ਸਵੇਰ ਨੂੰ ਅੱਗ ਲੱਗ ਗਈ ਪਰ ਅੱਗ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਮੁਖ ਅੱਗ ਬੁਝਾਓ ਅਧਿਕਾਰੀ ਦਿਨੇਸ਼ ਸ਼ਰਮਾ ਨੇ ਦੱਸਿਆ ਕਿ ਹਸਤਕਲਾ ਫੈਕਟਰੀ ‘ਚ ਬਿਜਲੀ ਜ਼ਰੀਏ ਲਕੜ ਨੂੰ ਗਰਮ ਕਰਕੇ ਸਿੱਧਾ ਕਰਨ ਦਾ ਕੰਮ ਕੀਤਾ ਜਾਂਦਾ ਸੀ ਪਰ ਜ਼ਿਆਦਾ ਤਾਪਮਾਨ ਕਾਰਨ ਲਕੜਾਂ ‘ਚ ਅਚਾਨਕ ਅੱਗ ਲੱਗ ਗਈ, ਜਿਸ ਨਾਲ ਫੈਕਟਰੀ ਦੀਆਂ ਲਕੜਾਂ ਅਤੇ ਪਲਾਈਵੁੱੱਡ ਸੜ ਕੇ ਸੁਆਹ ਹੋ ਗਈਆ ਪਰ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਦੀ ਮਦਦ ਨਾਲ ਅੱਗ ‘ਤੇ ਪੂਰੀ ਤਾਰ੍ਹਾਂ ਨਾਲ ਕਾਬੂ ਪਾ ਲਿਆ ਗਿਆ।

LEAVE A REPLY