5ਅੰਮ੍ਰਿਤਸਰ—ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸ਼ਾਨ ਨੂੰ ਚਾਰ-ਚੰਨ ਲਗਾਉਣ ਲਈ 15 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਸੁਨਿਹਰੀ ਐਂਟਰੀ ਗੇਟ ਬਿਲਕੁਲ ਤਿਆਰ ਹੋ ਗਿਆ ਹੈ। ਇਸ ਗੇਟ ਦੇ ਵੱਡੇ ਗੁਬੰਦ ਨੂੰ ਤਿਆਰ ਕਰਨ ਲਈ ਕਰੀਬ 400 ਟਨ ਲੋਹੇ ਦਾ ਇਸਤੇਮਾਲ ਕੀਤਾ ਗਿਆ ਹੈ। ਵੱਡੇ ਗੁਬੰਦ ਨਾਲ 36 ਛੋਟੇ ਗੁਬੰਦ ਬਣਾਏ ਗਏ ਹਨ ਅੰਮ੍ਰਿਤਸਰ ਦੇ ਡੀ. ਸੀ. ਨੇ ਜਾਣਕਾਰੀ ਦਿੰਦਿਆ ਕਿ 60 ਮੀਟਰ ਚੌੜੇ ਅਤੇ 30 ਮੀਟਰ ਉੱਚੇ ਗੇਟ ਨੂੰ ਬਣਾਉਣ ਲਈ ਕਰੀਬ 3 ਸਾਲਾਂ ਦਾ ਸਮਾਂ ਲੱਗਿਆ ਹੈ।
2013 ‘ਚ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਇਸ ਐਂਟਰੀ ਦਾ ਨੀਂਹ ਪੱਥਰ ਰੱਖਿਆ ਸੀ ਤੇ ਹੁਣ ਤਿੰਨ ਸਾਲਾਂ ਬਾਅਦ 24 ਅਕਤੂਬਰ ਨੂੰ ਸੁਖਬੀਰ ਬਾਦਲ ਗੇਟ ਦਾ ਉਦਘਾਟਨ ਕਰ ਲੋਕਾਂ ਦੇ ਸਪੁਰਗ ਕਰਨਗੇ।

LEAVE A REPLY