2ਜੰਮੂ :  ਬੀ. ਐੱਸ. ਐੱਫ. ਨੇ ਐਤਵਾਰ ਨੂੰ ਸੁਚੇਤ ਕੀਤਾ ਹੈ ਕਿ ਸਰਹੱਦ ‘ਤੇ ਬੀਤੇ 24 ਘੰਟਿਆਂ ਤੋਂ ਜੋ ਅਸਹਿਜ ਸ਼ਾਂਤੀ ਬਣੀ ਹੋਈ ਹੈ, ਉਹ ਕਿਸੇ ਵੀ ਸਮੇਂ ਕੋਈ ਹੋਰ ਰੂਪ ਲੈ ਸਕਦੀ ਹੈ ਅਤੇ ਜੰਮੂ-ਕਸ਼ਮੀਰ ‘ਚ ਕੌਮਾਂਤਰੀ ਸਰਹੱਦ ‘ਤੇ ਕਿਸੇ ਵੀ ਘਟਨਾ ਜਾਂ ਪਾਕਿਸਤਾਨ ਦੇ ਕਿਸੇ ਵੀ ਫੌਜ ਦੇ ਇੱਕਠ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਪੱਛਮੀ ਕਮਾਨ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਅਰੁਣ ਕੁਮਾਰ ਨੇ ਸ਼ਰਧਾਜਲੀ ਪ੍ਰੋਗਰਾਮ ਦੌਰਾਨ ਕਿਹਾ, ”ਜੇਕਰ ਉਹ ਕੁਝ ਵੀ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਅਸੀਂ ਇਸ ਲਈ ਪੂਰੀ ਤਰ੍ਹਾਂ ਤਿਆਰ ਹਾਂ।
ਬੀ. ਐੱਸ. ਐੱਫ. ਨੇ ਅੱਜ ਆਪਣੇ ਜਵਾਨ ਗੁਰਨਾਮ ਸਿੰਘ ਨੂੰ ਸ਼ਰਧਾਜਲੀ ਭੇਂਟ ਕੀਤੀ। ਸ਼ੁੱਕਰਵਾਰ ਨੂੰ ਕਠੂਆ ਸੈਕਟਰ ‘ਚ ਕੌਮਾਂਤਰੀ ਸਰਹੱਦ ‘ਤੇ ਗੋਲੀਬਾਰੀ ਦੀ ਘਟਨਾ ‘ਚ ਉਹ ਜ਼ਖਮੀ ਹੋ ਗਏ ਸਨ। ਬਾਅਦ ‘ਚ ਹਸਪਤਾਲ ‘ਚ ਉਨ੍ਹਾਂ ਦਾ ਦਿਹਾਂਤ ਹੋ ਗਿਆ।

LEAVE A REPLY