3ਜਗਰਾਓਂ— ਜਗਰਾਓਂ ਸ਼ਹਿਰ ਦੇ ਕਮਲ ਚੌਕ ‘ਚ ਕੂੜੇ ਦੇ ਢੇਰ ਲੱਗੇ ਹੋਏ ਹਨ। ਜਿਨ੍ਹਾਂ ‘ਤੇ ਮੱਛਰ-ਮੱਖੀਆਂ ਦੀ ਭਰਮਾਰ ਲੱਗੀ ਹੋਈ ਹੈ। ਆਉਣ-ਜਾਣ ਵਾਲੇ ਲੋਕ ਪਰੇਸ਼ਾਨ ਹੋ ਰਹੇ ਹਨ ਪਰ ਕੋਈ ਵੀ ਕੂੜੇ ਨੂੰ ਹਟਾਉਣ ਲਈ ਨਹੀਂ ਆਉਂਦਾ ਅਤੇ ਨਾ ਹੀ ਕੋਈ ਇਹ ਉਪਰਾਲਾ ਕਰਦਾ ਹੈ ਕਿ ਇਸ ਜਗ੍ਹਾ ‘ਤੇ ਮੁੜ ਕੂੜੇ ਦਾ ਢੇਰ ਨਾ ਲੱਗੇ। ਸਥਾਨਕ ਦੁਕਾਨਦਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਲੇ-ਦੁਆਲੇ ਅਜਿਹੀ ਗੰਦਗੀ ਨਾ ਫੈਲਣ ਦੇਣ ਤਾਂ ਜੋ ਚੌਕ ਸੋਹਣਾ ਲੱਗੇ ਅਤੇ ਬੀਮਾਰੀਆਂ ਵੀ ਨਾ ਫੈਲਣ। ਇਸ ਦੇ ਨਾਲ ਹੀ ਖਰੀਦਦਾਰੀ ਕਰਨ ਆਉਣ ਵਾਲੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਲਿਫਾਫੇ ਜਾਂ ਕੋਈ ਹੋਰ ਚੀਜ਼ ਇਸ ਤਰ੍ਹਾਂ ਨਾ ਸੁੱਟਣ। ਸਰਕਾਰ ਦੀ ਸਵੱਛ ਭਾਰਤ ਮੁਹਿੰਮ ‘ਚ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ।

LEAVE A REPLY