1ਪਟਿਆਲਾ – ਪਟਿਆਲਾ ਦੀ ਪੀ.ਡੀ.ਏ ਓਮੈਕਸ ਸਿਟੀ ‘ਚ ਅਕਾਲੀ-ਭਾਜਪਾ ਲੀਡਰਾਂ ਨੂੰ ਆਉਣ ਦੀ ਮਨਾਹੀ ਹੈ। ਬਿਜਲੀ, ਪਾਣੀ ਅਤੇ ਸਟਰੀਟ ਲਾਈਟਾਂ ਦੀ ਸਹੂਲਤ ਤੋਂ ਸੱਖਣੀ ਇਸ ਕਾਲੋਨੀ ਦੇ ਲੋਕ ਪੰਜਾਬ ਸਰਕਾਰ ਨੂੰ ਇਸ ਦਾ ਜ਼ਿੰਮੇਵਾਰ ਦੱਸਦੇ ਹੋਏ ਰੋਸ ਵਿਖਾਵਾ ਕਰ ਰਹੇ ਹਨ।
ਪੁੱਡਾ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਕਿ ਉਨ੍ਹਾਂ ਨੂੰ ਸ਼ਰੇਆਮ ਲੁੱਟਿਆ ਗਿਆ ਹੈ। ਲੋਕਾਂ ਮੁਤਾਬਿਕ ਸਰਕਾਰ ਵਲੋਂ ਵਾਅਦਾ ਕੀਤਾ ਗਿਆ ਸੀ ਕਿ ਇਸ ਕਾਲੋਨੀ ‘ਚ 24 ਘੰਟੇ ਬਿਜਲੀ ਅਤੇ ਪਾਣੀ ਮੁਹੱਈਆ ਰਵਾਇਆ ਜਾਵੇਗਾ ਪਰ ਸਰਕਾਰ ਵਲੋਂ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ । ਲੋਕਾਂ ਦਾ ਕਹਿਣਾ ਹੈ ਕਿ ਉਹ ਆਦਿ ਵਾਸੀਆਂ ਦੀ ਤਰ੍ਹਾਂ ਜੀਵਨ ਜਿਊਣ ਲਈ ਮਜ਼ਬੂਰ ਹਨ।
ਜ਼ਿਕਰਯੋਗ ਹੈ ਕਿ ਸਾਲ 2008 ‘ਚ ਪੁੱਡਾ ਵਲੋਂ ਕਾਲੋਨੀ ਕੱਟ ਕੇ 5500 ਰੁਪਏ ਪ੍ਰਤੀ ਗਜ ਦੇ ਹਿਸਾਬ ਨਾਲ ਪਲਾਟ ਅਲਾਟ ਕੀਤੇ ਗਏ ਸਨ।
ਜ਼ਿਕਰਯੋਗ ਹੈ ਕਿ ਸਾਲ 2008 ‘ਚ ਪੁੱਡਾ ਵਲੋਂ ਕਾਲੋਨੀ ਕੱਟ ਕੇ 5500 ਰੁਪਏ ਪ੍ਰਤੀ ਗਜ ਦੇ ਹਿਸਾਬ ਨਾਲ ਪਲਾਟ ਅਲਾਟ ਕੀਤੇ ਗਏ ਸਨ।

LEAVE A REPLY