6ਮੋਹਾਲੀ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪੰਜ ਇਕ ਦਿਵਸੀ ਮੈਚਾਂ ਦੀ ਸੀਰੀਜ਼ ਦਾ ਤੀਸਰਾ ਮੈਚ ਕੱਲ੍ਹ ਮੋਹਾਲੀ ਦੇ ਪੀ.ਸੀ.ਏ ਸਟੇਡੀਅਮ ਵਿਚ ਖੇਡਿਆ ਜਾਵੇਗਾ| ਇਹ ਮੈਚ ਦੋਨਾਂ ਟੀਮਾਂ ਲਈ ਮਹਾਮੁਕਾਬਲਾ ਹੋਵੇਗਾ ਕਿਉਂਕਿ ਸੀਰੀਜ਼ ਵਿਚ ਦੋਵੇਂ ਟੀਮਾਂ 1-1 ਦੀ ਬਰਾਬਰੀ ਨਾਲ ਚੱਲ ਰਹੀਆਂ ਹਨ, ਜਿਹੜੀ ਟੀਮ ਇਸ ਮੈਚ ਨੂੰ ਜਿੱਤੇਗੀ, ਉਹ ਸੀਰੀਜ਼ ਵਿਚ ਬੜਤ ਹਾਸਲ ਕਰੇਗੀ| ਪੀ.ਸੀ.ਏ ਸਟੇਡੀਅਮ ਵਿਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲੀ ਵਾਰ ਮੁਕਾਬਲਾ ਹੋਣ ਜਾ ਰਿਹਾ ਹੈ| ਦਿਨ ਰਾਤ ਦੇ ਇਸ ਮੈਚ ਵਿਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ|
ਇਸ ਦੌਰਾਨ ਦੋਨਾਂ ਹੀ ਟੀਮਾਂ ਨੇ ਅੱਜ ਸਟੇਡੀਅਮ ਵਿਚ ਜਮ ਕੇ ਪਸੀਨਾ ਵਹਾਇਆ| ਵਿਰਾਟ ਕੋਹਲੀ, ਰੋਹਿਤ ਸਰਮਾ ਤੋਂ ਇਲਾਵਾ ਹੋਰਨਾਂ ਬੱਲੇਬਾਜ਼ਾਂ ਨੇ ਜਿੱਥੇ ਬੱਲੇਬਾਜ਼ੀ ਵਿਚ ਖੂਬ ਹੱਥ ਅਜ਼ਮਾਇਆ, ਉਥੇ ਭਾਰਤੀ ਗੇਂਦਬਾਜ਼ ਵੀ ਇਸ ਮੈਚ ਲਈ ਤਿਆਰੀ ਕਰਦੇ ਨਜ਼ਰ ਆਏ| ਦੂਸਰੇ ਪਾਸੇ ਨਿਊਜ਼ੀਲੈਂਡ ਦੀ ਟੀਮ ਦਿੱਲੀ ਵਿਖੇ ਪਿਛਲੇ ਮੈਚ ਨੂੰ ਜਿੱਤਣ ਤੋਂ ਬਾਅਦ ਪੂਰੇ ਹੌਸਲੇ ਨਾਲ ਇਸ ਮੈਦਾਨ ਤੇ ਉਤਰੇਗੀ|

LEAVE A REPLY