‘ਕਾਲੀ ਦੀਵਾਲੀ’ ਮਨਾਉਣਗੇਂ ਐੱਸ.ਐੱਸ.ਏ, ਰਮਸਾ ਅਧਿਆਪਕ

copy-of-7ਚੰਡੀਗੜ੍ਹ – ਪਿਛਲੇ ਅੱਠ ਸਾਲ ਤੋਂ ਠੇਕਾ ਆਧਾਰਿਤ ਭਰਤੀ ਹੋਏ ਐੱਸ.ਐੱਸ.ਏ / ਰਮਸਾ ਅਧਿਆਪਕ ਨਿਯਮਾਂ ਮੁਤਾਬਿਕ ਭਰਤੀ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਦੀ ਅਣਗਹਿਲੀ ਕਾਰਣ ਅਜੇ ਤੱਕ ਰੈਗੂਲਰ ਨਹੀਂ ਹੋਏ ਹਨ।ਭਾਵੇ ਨਿੱਤ ਦਿਨ ਪੰਜਾਬ ਸਰਕਾਰ ਵੱਲੋਂ ਉਚਿਤ ਤਰੀਕੇ ਨਾਲ ਭਰਤੀ ਹੋਏ ਮੁਲਾਜਮਾਂ ਨੂੰ ਰੈਗੂਲਰ ਕਰਨ ਦੇ ਬਿਆਨ ਆ ਰਹੇ ਹਨ ਪਰ ਕਈ ਕੈਬਿਨਟ ਮੀਟਿੰਗਾਂ ਬੀਤ ਜਾਣ ਬਾਅਦ ਵੀ ਐੱਸ.ਐੱਸ.ਏ / ਰਮਸਾ / ਸੀ.ਐੱਸ.ਐੱਸ (ਉਰਦੂ) ਅਧਿਆਪਕਾਂ/ਰਮਸਾ ਲੈਬ ਅਟੈਂਡੇਟਾਂ /ਰਮਸਾ ਹੈੱਡ ਮਾਸਟਰ ਨੂੰ ਰੈਗੂਲਰ ਕੀਤੇ ਜਾਣ ਸੰਬੰਧੀ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ ਜਿਸ ਕਾਰਣ ਇਹਨਾਂ ਅਧਿਆਪਕਾਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ।ਜੱਥੇਬੰਦੀ ਦੇ ਸੂਬਾ ਪ੍ਰਧਾਨ ਰਾਮ ਭਜਨ ਚੌਧਰੀ ਅਤੇ ਸੂਬਾ ਜਨਰਲ ਸਕੱਤਰ ਅਰਜਿੰਦਰ ਕਲੇਰ ਨੇ ਕਿਹਾ ਕਿ ਸਰਵ ਸਿੱਖਿਆ ਅਭਿਆਨ ਅਤੇ ਰਾਸਟਰੀ ਮਾਧਮਿਕ ਅਭਿਆਨ ਤਹਿਤ ਆ ਰਹੀ ਗ੍ਰਾਂਟ (60% ਕੇਂਦਰ ਸਰਕਾਰ ਅਤੇ 40% ਰਾਜ ਸਰਕਾਰ ) ਤਹਿਤ ਭਰਤੀ ਐੱਸ.ਐੱਸ.ਏ / ਰਮਸਾ ਅਧਿਆਪਕ ਸਟੇਟ ਬਾਰਨ ਕਾਡਰ ਹਨ ਭਾਵ ਸਿੱਖਿਆ ਵਿਭਾਗ ਪੰਜਾਬ ਦੇ ਮੁਲਾਜ਼ਮ ਹਨ ਪਰ ਪੰਜਾਬ ਸਰਕਾਰ ਵੱਲੋਂ ਐੱਸ.ਐੱਸ.ਏ / ਰਮਸਾ ਅਧਿਆਪਕਾਂ ਨੂੰ ਮਨੁੱਖੀ ਸਰੋਤ ਅਤੇ ਵਿਕਾਸ ਮੰਤਰਲਿਆ ਦੇ ਦਿਸ਼ਾ ਨਿਰਦੇਸ਼ਾਂ ਤੋਂ ਉਲਟ ਸਿੱਖਿਆ ਵਿਭਾਗ ਦੀ ਜਗ੍ਹਾ ਸੁਸਾਇਟੀ ਵਿੱਚ ਭਰਤੀ ਕੀਤਾ ਹੋਇਆ ਹੈ ਜਿਸ ਕਾਰਣ ਇਹ ਅਧਿਆਪਕ 3 ਸਾਲ ਬਾਅਦ ਰੈਗੂਲਰ ਦੀ ਸ਼ਰਤ ਪੂਰੀ ਕਰਨ ਦੇ ਬਾਵਜੂਦ ਵੀ ਰੈਗੂਲਰ ਨਹੀਂ ਹੋਏ ਹਨ।ਭਾਰਤ ਭਰ ਵਿੱਚ ਹੋਰ ਕਈ ਰਾਜਾਂ ਵਿੱਚ ਐੱਸ.ਐੱਸ.ਏ / ਰਮਸਾ ਅਧਿਆਪਕ ਪਹਿਲਾਂ ਹੀ ਉਹਨਾਂ ਰਾਜਾਂ ਦੇ ਸਿੱਖਿਆ ਵਿਭਾਗਾਂ ਵਿੱਚ ਰੈਗੂਲਰ ਕੀਤੇ ਜਾ ਚੁੱਕੇ ਹਨ ਅਤੇ ਇਹਨਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਬਾਅਦ ਕੇਂਦਰ ਸਰਕਾਰ ਵੱਲੋਂ ਗ੍ਰਾਂਟ ਵੀ ਪਹਿਲਾਂ ਦੀ ਤਰ੍ਹਾਂ ਆ ਰਹੀ ਹੈ ਪਰ ਪੰਜਾਬ ਸਰਕਾਰ ਇਹਨਾਂ ਅਧਿਆਪਕਾਂ ਨੂੰ ਰੈਗੂਲਰ ਨਾ ਕਰ ਅਧਿਆਪਕਾਂ ਦੇ ਸਬਰ ਦਾ ਇਮਤਿਹਾਨ ਲੈ ਰਹੀ ਹੈ।ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਆਉਂਦੀ 24 ਅਕਤੂਬਰ ਦੀ ਕੈਬਿਨਟ ਮੀਟਿੰਗ ਵਿੱਚ ਐੱਸ.ਐੱਸ.ਏ / ਰਮਸਾ ਅਧਿਆਪਕਾਂ ਨੂੰ ਪੂਰੀ ਤਨਖਾਹ ਉਤੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਨਹੀਂ ਕਰਦੀ ਤਾਂ ਅਧਿਆਪਕ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ ਜਿਸ ਤਹਿਤ ਐੱਸ.ਐੱਸ.ਏ / ਰਮਸਾ ਅਧਿਆਪਕ ਇਸ ਵਾਰ ਦੀ ਦੀਵਾਲੀ ਨੂੰ ‘ਕਾਲੀ ਦੀਵਾਲੀ’ ਵਜੋਂ ਮਨਾਉਦੇਂ ਹੋਏ ਆਪਣੇ ਘਰਾਂ ਬਾਹਰ ਕਾਲੇ ਝੰਡੇ ਲਹਿਰਾਉਣਗੇ ਅਤੇ ਇਸਦੇ ਨਾਲ ਹੀ 6 ਨਵੰਬਰ  ਨੂੰ ਜਲੰਧਰ ਵਿਖੇ ਸੂਬਾ ਪੱਧਰੀ ਵਿਸ਼ਾਲ ਰੈਲੀ ਕਰ ਅਗਲੇ ਸੰਘਰਸ਼ ਦੀ ਸ਼ੁਰੂਆਤ ਕੀਤੀ ਜਾਵੇਗੀ।

LEAVE A REPLY