3ਇਸਲਾਮਾਬਾਦ — ਭਾਰਤ ਦੀ ਸਿੰਧੂ ਜਲ ਸੰਧੀ ਤੋੜਨ ਦੀ ਧਮਕੀ ਤੋਂ ਘਬਰਾਏ ਪਾਕਿਸਤਾਨ ਨੇ ਕਿਹਾ ਹੈ ਕਿ ਭਾਰਤ ਅਜਿਹਾ ਨਾ ਕਰੇ ਵਰਨਾ ਪਾਕਿਸਤਾਨ ਵੀ ਉਚਿਤ ਕਾਰਵਾਈ ਕਰੇਗਾ। ਜ਼ਿਕਰਯੋਗ ਹੈ ਕਿ ਉੜੀ ਅੱਤਵਾਦੀ ਹਮਲੇ ਤੋਂ ਬਾਅਦ ਪੀ. ਓ. ਕੇ ‘ਚ ਸਰਜੀਕਲ ਸਟਰਾਈਕ ਵੀ ਕੀਤੀ ਸੀ ਅਤੇ ਕਈ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। ਨਾਲ ਹੀ ਭਾਰਤ ਨੇ 56 ਸਾਲ ਪੁਰਾਣੇ ਸਿੰਧੂ ਜਲ ਸੰਧੀ ਨੂੰ ਤੋੜਨ ਦੀ ਗੱਲ ਕਹੀ ਸੀ।
ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਫੀਸ ਜ਼ਕਾਰੀਆ ਨੇ ਹਫਤਾਵਰੀ ਸੰਬੋਧਨ ‘ਚ ਕਿਹਾ,”ਜੇਕਰ ਸਿੰਧੂ ਜਲ ਸੰਧੀ ‘ਚ ਕੋਈ ਵਿਘਨ ਆਉਂਦਾ ਹੈ ਤਾਂ ਪਾਕਿਸਤਾਨ ਵੀ ਬਣਦੀ ਕਾਰਵਾਈ ਕਰੇਗਾ।” ਉਨ੍ਹਾਂ ਕਿਹਾ ਕਿ ਭਾਰਤ ਕਸ਼ਮੀਰ ‘ਚ ਹੋ ਰਹੀਆਂ ਘਟਨਾਵਾਂ ਤੋਂ ਦੁਨੀਆਂ ਦਾ ਧਿਆਨ ਹਟਾਉਣਾ ਚਾਹੁੰਦੀ ਹੈ।
ਜ਼ਕਾਰੀਆ ਨੇ ਕਿਹਾ ਕਿ ਪਾਕਿਸਤਾਨ ਨੂੰ ਅਲੱਗ-ਥਲੱਗ ਕਰਨ ਦਾ ਯਤਨ ਬੇਤੁਕਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਪਾਕਿਸਤਾਨ ਭਾਰਤ ਨੇ ਸਾਰਕ ਦਾ ਇਸਤੇਮਾਲ ਆਪਣੀ ਰਾਜਨੀਤਿਕ ਆਸ ਵਾਸਤੇ ਕੀਤਾ ਹੈ। ਜ਼ਕਾਰੀਆ ਨੇ ਨਾਲ ਹੀ ਕਿਹਾ ਕਿ ਪਾਕਿਸਤਾਨੀ ਕਲਾਕਾਰਾਂ ਨਾਲ ਭਾਰਤ ਦਾ ਵਿਵਹਾਰ ਬੇਹੱਦ ਖੇਦਪੂਰਣ ਹੈ।

LEAVE A REPLY