6ਨਵੀਂ ਦਿੱਲੀ— ਸਾਊਦੀ ਅਰਬ ਦੇ ਸਾਦ ਸਮੂਹ ਨਾਲ ਜੁੜੇ ਰਹੇ ਬੇਰੁਜ਼ਗਾਰ ਭਾਰਤੀ ਮਜ਼ਦੂਰਾਂ ਦਾ ਸ਼ੁੱਕਰਵਾਰ ਨੂੰ ਭਾਰਤ ਪਰਤਣਾ ਸ਼ੁਰੂ ਹੋ ਜਾਵੇਗਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਵਿਦੇਸ਼ ਮੰਤਰੀ ਵੀ. ਕੇ. ਸਿੰਘ ਇਨਾਂ ਭਾਰਤੀਆਂ ਦੀ ਸਵਦੇਸ਼ ਵਾਪਸੀ ਦੇ ਕੰਮ ਦੀ ਨਿਗਰਾਨੀ ਲਈ ਖੁਦ ਸਾਊਦੀ ਅਰਬ ‘ਚ ਹਨ। ਇਨਾਂ ਭਾਰਤੀਆਂ ਦੀ ਗਿਣਤੀ ਕੁਝ ਹਜ਼ਾਰ ਹੈ।
ਸੁਸ਼ਮਾ ਨੇ ਟਵੀਟ ਕੀਤਾ, ”ਸਾਦ ਸਮੂਹ ‘ਚ ਕੰਮ ਕਰਨ ਵਾਲੇ ਭਾਰਤੀ ਮਜ਼ਦੂਰ ਅੱਜ ਤੋਂ ਭਾਰਤ ਪਰਤਣਾ ਸ਼ੁਰੂ ਕਰਨਗੇ। ਮੇਰੇ ਸਹਿਯੋਗੀ ਇਸ ਕੰਮ ਨੂੰ ਪੂਰਾ ਕਰਨ ਲਈ ਸਾਊਦੀ ਅਰਬ ‘ਚ ਹਨ। ਸਾਊਦੀ ਅਰਬ ‘ਚ ਸਥਿਤ ਭਾਰਤੀ ਦੂਤਘਰ ਇਥੇ ਬੇਹਤਰੀਨ ਕੰਮ ਕਰ ਰਿਹਾ ਹੈ।” ਨੌਕਰੀ ਜਾਣ ਕਾਰਨ ਇਹ ਭਾਰਤੀਆਂ ਨੂੰ ਇਥੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਕਈਆਂ ਲਈ ਤਾਂ ਖਾਣੇ ਲਈ ਵੀ ਮੁਸ਼ਕਲ ਪੈਦਾ ਹੋ ਗਈ ਸੀ, ਜਿਸ ਦੇ ਬਾਅਦ ਸਰਕਾਰ ਨੇ ਦਖਲ ਦਿੱਤੀ।

LEAVE A REPLY