7ਪੱਟੀ – ਥਾਣਾ ਪੱਟੀ ਦੀ ਪੁਲਸ ਨੇ ਅਨੋਖ ਸਿੰਘ ਥਾਣਾ ਮੁਖੀ ਪੱਟੀ ਦੀ ਅਗਵਾਈ ਹੇਠ ਅੱਜ ਪੱਟੀ ਸ਼ਹਿਰ ‘ਚ ਭੂੰਡ ਆਸ਼ਕਾਂ ਦੀ ਛਿੱਤਰ ਪਰੇਡ ਕੀਤੀ, ਜਿਹੜੇ ਕਿ ਸਕੂਲਾਂ-ਕਾਲਜਾਂ ਨੂੰ ਜਾਣ ਵਾਲੀਆਂ ਲੜਕੀਆਂ ਨੂੰ ਪ੍ਰੇਸ਼ਾਨ ਕਰਦੇ ਸਨ।
ਇਸ ਸਬੰਧ ‘ਚ ਅੱਜ ਪੁਲਸ ਦੀ ਟੀਮ ਨੇ ਸਕੂਲਾਂ-ਕਾਲਜਾਂ ‘ਚ ਛੁੱਟੀ ਹੋਣ ਸਮੇਂ ਵਿਸ਼ੇਸ਼ ਟੀਮਾਂ ਗਠਿਤ ਕਰ ਕੇ ਨਾਕਾ ਲਾਇਆ ਹੋਇਆ ਸੀ। ਰਸਤੇ ‘ਚ ਨਾਕੇ ਲਗਾ ਕੇ ਬੈਠੇ ਭੂੰਡ ਆਸ਼ਕਾਂ ਦੀ ਛਿੱਤਰ ਪਰੇਡ ਕੀਤੀ। ਸਰਕਾਰੀ ਕੰਨਿਆ ਸਕੂਲ ਲਾਗੇ ਨਾਕਾ ਲਗਾ ਕੇ ਵਾਹਨਾਂ ‘ਤੇ ਮੰਡਰਾਉਣ ਵਾਲੇ ਭੂੰਡ ਆਸ਼ਕਾਂ ਦੇ ਵਾਹਨ ਰੋਕ ਕੇ ਜਾਂਚ ਕੀਤੀ।
ਬੱਸ ਸਟੈਂਡ ਪੱਟੀ ਵਿਖੇ ਬੱਸਾਂ ‘ਤੇ ਆਉਣ-ਜਾਣ ਵੇਲੇ ਲੜਕੀਆਂ ਨੂੰ ਪ੍ਰੇਸ਼ਾਨ ਕਰਨ ਵਾਲਿਆਂ ਨੂੰ ਮੌਕੇ ‘ਤੇ ਕਾਬੂ ਕੀਤਾ। ਪੁਲਸ ਵਲੋਂ ਕੀਤੀ ਇਸ ਕਾਰਵਾਈ ਦੀ ਸ਼ਹਿਰ ਨਿਵਾਸੀਆਂ, ਦੁਕਾਨਦਾਰਾਂ, ਰੋਡਵੇਜ਼ ਤੇ ਪ੍ਰਾਈਵੇਟ ਬੱਸਾਂ ਵਾਲਿਆਂ ਵਲੋਂ ਤਾਰੀਫ ਕੀਤੀ ਜਾ ਰਹੀ ਹੈ।
ਦਵਿੰਦਰ ਸਿੰਘ ਡੀ. ਐੱਸ. ਪੀ. ਪੱਟੀ ਨੇ ਦੱਸਿਆ ਕਿ ਇਸ ਸਬੰਧ ‘ਚ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਪਰ ਬਾਰਡਰ ‘ਤੇ ਡਿਊਟੀ ਲੱਗਣ ਕਰ ਕੇ ਦੇਰ ਹੋ ਗਈ। ਹੁਣ ਪੁਲਸ ਦੀਆਂ ਵਿਸ਼ੇਸ਼ ਡਿਊਟੀਆਂ ਸਕੂਲਾਂ-ਕਾਲਜਾਂ ਦੇ ਬਾਹਰ ਲਗਾ ਦਿੱਤੀਆਂ ਗਈਆਂ ਹਨ।

LEAVE A REPLY