4ਜੰਮੂ  :  ਪ੍ਰਧਾਨ ਮੰਤਰੀ ਦਫਤਰ ‘ਚ ਰਾਜ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਪਾਕਿਸਤਾਨ ਨੂੰ ਬੇਨਕਾਬ ਕਰਨ ‘ਚ ਸਫਲ ਰਹੀ ਹੈ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਾਰੇ ਇਰਾਦਿਆਂ, ਚੁਣੌਤੀਆਂ ਨੂੰ ਫੇਲ ਕੀਤਾ ਜਾਵੇਗਾ। ਪੀ. ਓ. ਕੇ. ਅਤੇ ਅੰਤਰ-ਰਾਸ਼ਟਰੀ ਸੀਮਾ ‘ਤੇ ਪਾਕਿਸਤਾਨ ਦੇ ਸਮਰਥਨ ਵਾਲੇ ਅੱਤਵਾਦੀਆਂ ਵਲੋਂ ਘੁਸਪੈਠ ਕਰਨ ਦੇ ਯਤਨਾਂ ਅਤੇ ਜੰਗਬੰਦੀ ਦੇ ਉਲੰਘਣਾ ਦੀ ਗਿਣਤੀ ਵੱਧਣ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, ”ਫੌਜ, ਸੁਰੱਖਿਆ ਬਲਾਂ ਅਤੇ ਭਾਰਤ ‘ਚ ਕਿਸੇ ਵੀ ਸੰਭਾਵਿਤ ਘਟਨਾ ਨਾਲ ਨਜਿੱਠਣ ਦੀ ਸਮਰਥਾ ਹੈ ਅਤੇ ਅਸੀਂ ਅਜਿਹੀਆਂ ਸਥਿਤੀਆਂ ਨਾਲ ਦੋ-ਚਾਰ ਹੋ ਰਹੇ ਹਾਂ।” ਜੰਮੂ-ਕਸ਼ਮੀਰ ‘ਚ ਅੱਤਵਾਦ ਨੂੰ ਸਮਰਥਨ ਦੇਣ ਲਈ ਪਾਕਿਸਤਾਨ ‘ਤੇ ਨਿਸ਼ਾਨਾ ਕਸਦੇ ਹੋਏ ਕਿਹਾ, ”ਪਾਕਿਸਤਾਨ ਦੇ ਅੱਤਵਾਦ ਦਾ ਪਰਦਾਫਾਸ਼ ਸਾਡੇ ਦੇਸ਼ ਦੇ ਸਾਹਮਣੇ ਨਹੀਂ ਬਲਕਿ ਪੂਰੀ ਦੁਨੀਆ ਦੇ ਸਾਹਮਣੇ ਪਰਦਾਫਾਸ਼ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਪਾਕਿਸਤਾਨ ਦਾ ਪਰਦਾਫਾਸ਼ ਕਰਨ ‘ਚ ਸਫਲ ਰਹੀ ਹੈ।” ਕਸ਼ਮੀਰ ਦੇ ਬਾਰਾਮੁਲਾ ‘ਚ ਸੁਰੱਖਿਆ ਬਲਾਂ ਵਲੋਂ ਚੀਨੀ ਝੰਡੇ ਬਰਾਮਦ ਕੀਤੇ ਜਾਣ ਦੇ ਮਾਮਲੇ ‘ਚ ਕੇਂਦਰੀ ਮੰਤਰੀ ਨੇ ਕਿਹਾ, ”ਇਸ ਵਿਸ਼ੇ ‘ਤੇ ਜ਼ਿਆਦਾ ਧਿਆਨ ਦਿੱਤੇ ਬਗੈਰ, ਮੈਂ ਤੁਹਾਨੂੰ ਵਿਸ਼ਵਾਸ਼ ਦਵਾਉਂਦਾ ਹਾਂ ਕਿ ਸਾਨੂੰ ਆਪਣੀ ਸੁਰੱਖਿਆ ਬਲਾਂ ‘ਤੇ ਵਿਸ਼ਵਾਸ਼ ਰੱਖਣਾ ਚਾਹੀਦਾ ਹੈ ਅਤੇ ਅਸੀਂ ਇਰਾਦਿਆਂ, ਚੁਣੌਤੀਆਂ ਨੂੰ ਫੇਲ ਕਰਨ ‘ਚ ਸਫਲ ਰਹਾਗੇ।” ਇਹ ਪੁੱਛੇ ਜਾਣ ‘ਤੇ ਕਿ ਕਸ਼ਮੀਰ ਘਾਟੀ ‘ਚ ਰਾਸ਼ਟਰ ਵਿਰੋਧੀ ਤੱਤਾਂ ਖਿਲਾਫ ਕੀ ਕਾਰਵਾਈ ਕੀਤੀ ਜਾ ਰਹੀ ਹੈ, ਉਨ੍ਹਾਂ ਕਿਹਾ, ਕਿ ਇਸ ਸਵਾਲ ਦਾ ਜਵਾਬ ਰਾਜ ਸਰਕਾਰ ਦੇਵੇਗੀ।

LEAVE A REPLY