2ਨਵੀਂ ਦਿੱਲੀ — ਸਰਕਾਰ ਨੇ ਕਿਹਾ ਹੈ ਕਿ ਬ੍ਰਿਕਸ (ਬਰਾਜ਼ੀਲ, ਰੂਸ, ਭਾਰਤ, ਚੀਨ, ਸਾਊਥ ਅਫਰੀਕਾ) ਦੇਸ਼ਾਂ ਨੇ ਅੱਤਵਾਦ ਵਿਰੁੱਧ ਹੁਣ ਤੱਕ ਦੀ ਸਭ ਤੋਂ ਸਖਤ ਭਾਸ਼ਾ ਦਾ ਇਸਤੇਮਾਲ ਕੀਤਾ ਹੈ। ਗੋਆ ‘ਚ ਹੋਏ ਬ੍ਰਿਕਸ ਸੰੰਮੇਲਨ ਦੇ ਘੋਸ਼ਣਾ ਪੱਤਰ ‘ਚ ਸਰਹੱਦ ਪਾਰ ਤੋਂ ਫੈਲਾਏ ਜਾ ਰਹੇ ਅੱਚਵਾਦ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ।
ਇਸ ‘ਤੇ ਹੋਣ ਵਾਲੀਆਂ ਆਲੋਚਨਾਵਾਂ ਦੇ ਜਵਾਬ ‘ਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਬ੍ਰਿਕਸ ਵਰਗੇ ਦੇਸ਼ਾਂ ਦੇ ਸੰਮੇਲਨ ‘ਚ ਉਸ ਆਧਾਰ ਦੀ ਤਲਾਸ਼ ਕੀਤੀ ਜਾਂਦੀ ਹੈ, ਜਿਸ ‘ਤੇ ਸਾਰੇ ਸਹਿਮਤ ਹੋਣ। ਅੱਤਵਾਦ ਦੇ ਮੁੱਦੇ ‘ਤੇ ਸਾਰੇ ਸਹਿਮਤ ਸਨ। ਸੰਯੁਕਤ ਘੋਸ਼ਣਾ ਪੱਤਰ ‘ਚ 37 ਵਾਰ ਜ਼ਿਕਰ ਹੋਇਆ। ਇਸ ‘ਚ ਅੱਤਵਾਦ ਵਿਰੁੱਧ ਸਭ ਤੋਂ ਸਖਤ ਭਾਸ਼ਾ ਦਾ ਇਸਤੇਮਾਲ ਹੋਇਆ।
ਸਾਰਕ ‘ਚ ਦਿਸਚਸਪੀ ਕਾਇਮ
ਸਾਰਕ ਬਾਰੇ ਪੁੱਛੇ ਜਾਣ ‘ਤੇ ਵਿਕਾਸ ਸਵਰੂਪ ਨੇ ਕਿਹਾ ਕਿ ਸਾਡੀ ਦਿਲਚਸਪੀ ਇਸ ਸੰਗਠਨ ‘ਚ ਕਾਇਮ ਹੈ। ਪਰ ਸਾਡੇ ਗੁਆਂਢ ‘ਚ ਕਿ ਦੇਸ ਦੀਆਂ ਗਤੀਵਿਧੀਆਂ ਕਾਰਨ ਅੱਤਵਾਦ ਤੋਂ ਮੁਕਤ ਮਾਹੌਲ ਨਹੀਂ ਹੈ। ਸਾਰਕ ਨੂੰ ਜੋ ਕਨੈਕਿਟਵਿਟੀ, ਮੋਸਟ ਫੇਵਰਡ ਨੇਸ਼ਨ ਦੇ ਦਰਜੇ ਸਮੇਤ ਕਾਰੋਬਾਰ ਅਤੇ ਸਹਿਯੋਗ ਚਾਹੀਦਾ ਹੈ, ਉਹ ਨਹੀਂ ਹੈ।

LEAVE A REPLY