ਬਣ ਸਕਦੈ ਜਾਵੇਦ ਮਿਆਂਦਾਦ
ਕਰਾਚੀ:ਸਾਬਕਾ ਪਾਕਿਸਤਾਨੀ ਕਪਤਾਨ ਜਾਵੇਦ ਮਿਆਂਦਾਦ ਸੰਯੁਕਤ ਅਰਬ ਅਮੀਰਾਤ ‘ਚ ਹੋਣ ਵਾਲੀ ਦੂਜੀ ਪਾਕਿਸਤਾਨੀ ਸੁਪਰ ਲੀਗ (ਪੀ. ਐੱਸ. ਐੱਲ.) ‘ਚ ਪੇਸ਼ਾਵਰ ਜਾਲਮੀ ਫ਼੍ਰੈਂਚਾਇਜ਼ੀ ਦਾ ਸਲਾਹਕਾਰ ਬਣ ਸਕਦਾ ਹੈ। ਸੂਤਰਾਂ ਮੁਤਾਬਕ ਮਿਆਂਦਾਦ ਦਾ ਕਪਤਾਨ ਸ਼ਾਹਿਦ ਅਫ਼ਰੀਦੀ ਨਾਲ ਵਿਵਾਦ ਸੁਲਝਣ ਤੋਂ ਬਾਅਦ ਫ਼੍ਰੈਂਚਾਇਜ਼ੀ ਨੇ ਉਸ ਨੂੰ ਸਲਾਹਕਾਰ ਅਤੇ ਕੋਚਿੰਗ ਸਲਾਹਕਾਰ ਅਹੁਦੇ ਦੀ ਪੇਸ਼ਕਸ਼ ਕੀਤੀ।
ਇਹ ਵਿਵਾਦ ਉਥੋ ਸ਼ੁਰੂ ਹੋਇਆ ਸੀ ਜਦੋਂ 124 ਟੈਸਟ ਮੈਚ ਖੇਡਣ ਵਾਲੇ ਅਤੇ ਤਿੰਨ ਵਾਰ ਕੌਮੀ ਟੀਮ ਦੇ ਮੁੱਖ ਕੋਚ ਰਹਿ ਚੁੱਕੇ ਮਿਆਂਦਾਦ ਨੇ ਅਫ਼ਰੀਦੀ ‘ਤੇ ਮੈਚ ਫ਼ਿਕਸ ਕਰਨ ਅਤੇ ਖੁਦ ਉਸ ਨੂੰ ਅਜਿਹਾ ਕਰਦੇ ਹੋਏ ਫ਼ੜ੍ਹਨ ਦਾ ਦਾਅਵਾ ਕੀਤਾ ਸੀ। ਅਫ਼ਰੀਦੀ ਨੇ ਮਿਆਂਦਾਦ ਨੂੰ ਅਦਾਲਤ ‘ਚ ਲਿਆਉਣ ਦੀ ਧਮਕੀ ਦਿੱਤੀ ਪਰ ਦੋਵੇਂ ਸ਼ਨੀਵਾਰ ਨੂੰ ਟੈਲੀਵੀਜ਼ਨ ‘ਤੇ ਇਕੱਠੇ ਨਜ਼ਰ ਆਏ ਅਤੇ ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਆਪਣੇ ਆਪਸੀ ਝਗੜੇ ਭੁਲਾ ਰਹੇ ਹਨ। ਜਿਸ ਨੂੰ ਲੈ ਕੇ ਸਾਬਕਾ ਕ੍ਰਿਕਟਰ ਨੂੰ ਲੱਗ ਰਿਹਾ ਸੀ ਕਿ ਮੈਚ ਫ਼ਿਕਸਿੰਗ ਨੂੰ ਲੈ ਕੇ ਨਵੀਂ ਕਹਾਣੀ ਸਾਹਮਣੇ ਆਉਣ ਨਾਲ ਪਾਕਿਸਤਾਨ ਕ੍ਰਿਕਟ ਨੂੰ ਨੁਕਸਾਨ ਹੋਵੇਗਾ।